ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਆਪ ਘਰ ਜਾ ਕੇ ਸੁਣਦੇ ਹਨ : ਸਪੀਕਰ ਸੰਧਵਾਂ

ਕੋਟਕਪੂਰਾ 13 ਜੂਨ : ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਆਪਣੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਉਨ੍ਹਾਂ ਦੇ ਘਰ ਜਾ ਕੇ ਸੁਣਦੇ ਹੀ ਨਹੀਂ ਸਗੋਂ ਸਮਾਂਬੱਧ ਤਰੀਕੇ ਨਾਲ ਮਸਲੇ ਦਾ ਹੱਲ ਵੀ ਕਰਦੇ ਹਨ। ਇਹ ਕ੍ਰਮ ਉਦੋਂ ਤੋਂ ਜਾਰੀ ਹੈ ਜਦੋਂ ਉਹ ਪਹਿਲੀ ਵਾਰੀ ਕੋਟਕਪੂਰਾ ਤੋਂ ਐਮ.ਐਲ.ਏ ਚੁਣੇ ਗਏ ਸਨ। ਮੇਰੇ ਪਿੰਡ ਦੇ ਲੋਕਾਂ ਦੇ ਪਿਆਰ ਤੇ ਅਰਦਾਸ ਸਦਕਾ ਹੀ ਮੈਨੂੰ ਇਹ ਮੁਕਾਮ ਹਾਸਲ ਹੋਇਆ ਹੈ ਇਹ ਕਹਿਣਾ ਹੈ ਕੋਟਕਪੂਰਾ ਤੋਂ ਵਿਧਾਇਕ ਅਤੇ ਸਪੀਕਰ ਵਿਧਾਨ ਸਭਾ ਪੰਜਾਬ ਸ.ਕੁਲਤਾਰ  ਸਿੰਘ  ਦਾ ਜਦੋਂ ਉਹ ਸਵੇਰੇ ਤਕੜਸਾਰ ਹੀ ਲੋਕਾਂ ਦੇ ਬਰੂਹਾਂ ਤੇ ਅਚਾਨਕ ਪੁੱਜੇ ।  ਉਨ੍ਹਾਂ ਵਲੋਂ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਸਰਕਾਰ ਤੁਹਾਡੇ ਦੁਆਰ  ਮੁਹਿੰਮ ਨੂੰ ਅੱਗੇ ਤੋਰਦਿਆਂ ਆਪਣੇ ਪਿੰਡ ਦੇ ਲੋਕਾਂ ਦਾ ਹਾਲ-ਚਾਲ ਹੀ ਨਹੀਂ ਜਾਣਿਆ ਸਗੋਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਵੀ ਕੀਤਾ। ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ ,ਇਸੇ ਮਨੋਰਥ ਤਹਿਤ ਰੁਝੇਵਿਆਂ ਭਰੇ ਸਮੇਂ ਚੋਂ ਸਮਾਂ ਕੱਢਕੇ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਹਫਤੇ ਚੋਂ 3 ਦਿਨ ਹਲਕੇ ਨੂੰ ਅਤੇ ਬਾਕੀ 4 ਦਿਨ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਜਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਂਦੇ ਹਨ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਹਲੀਮੀ ਤੇ ਮਿਲਣਸਾਰ ਸੁਭਾਅ ਕਾਰਨ ਹੀ ਦੂਸਰੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਨਿਰੰਤਰ ਪਿੰਡ ਵਾਸੀਆਂ ਦੇ ਹਰ ਕੰਮ ਨੂੰ ਆਪਣਾ ਸਮਝ ਕੇ ਹੱਲ ਕਰਵਾਉਂਦੇ ਹਨ।