
ਬੁਢਲਾਢਾ, 22 ਅਪ੍ਰੈਲ 2025 : ਬੁਢਲਾਢਾ ਤੋਂ MLA ਪ੍ਰਿੰਸੀਪਲ ਬੁੱਧ ਰਾਮ ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦਾ ਕੰਮ ਜਾਰੀ ਹੈ। ਇਸੇ ਲੜੀ ਨੂੰ ਜਾਰੀ ਰੱਖਦਿਆਂ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਿੰਸੀਪਲ ਬੁੱਧ ਰਾਮ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਦੇ ਤਹਿਤ ਸਕੂਲਾਂ ਵਿੱਚ ਨਵੀਨੀਕਰਨ ਦੇ ਕੰਮਾਂ ਦੇ ਉਦਘਾਟਨ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਬੁੱਧਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿੱਚ ਸਕੂਲ ਦੀ ਚਾਰ ਦੀਵਾਰੀ, ਮੇਜਰ ਰਿਪੇਅਰ ਅਤੇ ਸਕੂਲ ਦੇ ਨਵੀਨੀਕਰਨ ਦੀਆਂ ਗਰਾਂਟ ਕੁਲ 7.40 ਲੱਖ ਨਾਲ ਹੋਏ ਕੰਮਾਂ ਦਾ ਉਦਘਾਟਨ ਕੀਤਾ ਗਿਆ। ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿੱਚ ਚਾਰਦਿਵਾਰੀ ਅਤੇ ਸਕੂਲ ਦੇ ਨਵੀਨੀਕਰਨ ਸਬੰਧੀ 18.73 ਲੱਖ ਦੀਆਂ ਗਰਾਂਟਾਂ ਦਾ ਉਦਘਾਟਨ ਕੀਤਾ ਗਿਆ। ਸਕੂਲ ਹੈਡ ਟੀਚਰ ਰਜਿੰਦਰ ਸਿੰਘ ਅਤੇ ਪ੍ਰਿੰਸੀਪਲ ਗੁਰਦੀਪ ਸਿੰਘ ਦੀ ਮਿਹਨਤ ਅਤੇ ਚੇਅਰ ਪਰਸਨ ਅਮਨਦੀਪ ਕੌਰ ਅਤੇ ਚੇਅਰਮੈਨ ਸ਼ਿੰਗਾਰਾ ਸਿੰਘ ਦੇ ਸਹਿਯੋਗ ਨਾਲ ਸਕੂਲ ਦੀ ਦਿੱਖ ਨੂੰ ਚਾਰ ਚੰਨ ਲੱਗੇ ਹਨ।”