ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਕੇਸਾਂ ਦੇ ਦੋਸ਼ੀਆਂ ਨੂੰ ਲਿਆ ਹਿਰਾਸਤ ਵਿਚ, ਤਫਤੀਸ਼ ਜਾਰੀ

ਫਾਜ਼ਿਲਕਾ, 21 ਸਤੰਬਰ : ਸ੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ ਸੀਨੀਅਰ ਕਪਤਾਨ ਪੁਲੀਸ ਫਾਜਿਲਕਾ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਕਪਤਾਨ ਪੁਲੀਸ (ਇੰਨਵੈਸ) ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਵੇਚਣ ਵਾਲੇ ਵਿਅਕਤੀਆ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸ੍ਰੀ ਅਰੁਨ ਮੁੰਡਨ, ਪੀ.ਪੀ.ਐਸ ਉਪ ਕਪਤਾਨ ਪੁਲੀਸ ਸਡ ਅਬੋਹਰ (ਸਿਟੀ) ਅਤੇ ਇੰਸਪੈ. ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਦੀ ਅਗਵਾਈ ਹੇਠ ਮਿਤੀ 20.09.23 ਨੂੰ ਸ:ਥ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਮਲੋਟ ਚੌਂਕ, ਅਬੋਹਰ ਮੋਜੂਦ ਸੀ ਤਾਂ  ਮੁਖਬਰ ਵੱਲੋਂ ਇਤਲਾਹ ਦਿੱਤੀ ਕਿ ਸੋਨੂੰ ਚਲਾਣਾ ਉਰਫ ਦਾਨਾ ਪੁੱਤਰ ਸ਼ਗਨ ਲਾਲ ਵਾਸੀ ਗਲੀ ਨੰਬਰ 5 ਜੰਮੂ ਬਸਤੀ ਅਬੋਹਰ ਹੈਰੋਇਨ ਲਿਆ ਕੇ ਵੇਚਣ ਦੇ ਆਦੀ ਹੈ ਅਤੇ ਨਰੇਸ ਕੁਮਾਰ ਉਰਫ ਸੰਟੀ ਤਿਨਾ ਪੁੱਤਰ ਰੋਸਨ ਲਾਲ ਵਾਸੀ ਗਲੀ ਨੰਬਰ 5ਨਵੀਂ ਆਬਾਦੀ ਅਬੋਹਰ ਉਸ ਪਾਸ ਨਸ਼ੇ ਦੀ ਹਾਲਤ ਵਿੱਚ ਬੈਠਾ ਹੈ। ਜਿਸਤੇ ਮੁਕਦਮਾ ਨੰਬਰ:-188 ਮਿਤੀ 20.09.23 ਅ/ਧ 21,27/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-1 ਅਬੋਹਰ ਦਰਜ ਰਜਿਸਟਰ ਕਰਕੇ ਐਸ.ਆਈ ਬਲਜੀਤ ਸਿੰਘ ਸੋਨੂੰ ਚਲਾਨਾ ਦੇ ਘਰ ਰੇਡ ਕਰਕੇ 45 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਮੌਕੇ ਤੋਂ ਨਰੇਸ਼ ਕੁਮਾਰ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ। ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕਜ ਬਾਰੇ ਪੁੱਛਗਿੱਛ ਕੀਤੀ ਗਈ। ਇਸੇ ਲੜੀ ਵਿੱਚ ਇਕ ਹੋਰ ਕੇਸ ਵਿਚ ਸ:ਥ ਰਣਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਮੁੱਕਦਮਾ ਨੰਬਰ 186 ਮਿਤੀ 18.09.23 ਅ/ਧ 379/411 ਭ:ਦ ਥਾਣਾ ਸਿਟੀ-1 ਅਬੋਹਰ ਵਿਚ ਦੋਸ਼ੀ ਅਸ਼ੋਕ ਕੁਮਾਰ ਉਰਫ ਸੋਕੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਬੂਲ਼ਸ਼ਾਹ ਖੁੱਬਣ ਜਿਲਾ ਫਾਜਿਲਕਾ ਅਤੇ ਦਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੱਕ ਮੋਜਦੀਨ ਉਰਫ ਸੂਰਘੁਰੀ ਥਾਣਾ ਵੈਰੋਕੇ ਫਾਜਿਲਕਾ ਨੂੰ ਕਾਬੂ ਕਰਕੇ 11 ਚੋਰੀ ਕੀਤੇ ਮੋਟਰਸਾਈਕਲ ਬ੍ਰਾਮਦ ਕੀਤੇ। ਦੋਸ਼ੀਆਨ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਗਲੇਰੀ ਤਫਤੀਸ਼ ਅਮਲ ਵਿਚ ਲਿਆਦੀ ਜਾ ਰਹੀ ਹੈ।