ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਸ ਸੈਮੀਨਾਰ ਲਗਾਇਆ ਗਿਆ

ਫ਼ਰੀਦਕੋਟ 07 ਨਵੰਬਰ : ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ, ਦੇਵੀਵਾਲਾ ਰੋਡ, ਕੋਟਕਪੂਰਾ ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.(ਪ੍ਰਧਾਨ ਮੰਤਰੀ ਫੌਰਮਲੇਸ਼ਨ ਆਫ  ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ)ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਬਾਗਬਾਨੀ ਵਿਭਾਗ, ਇੰਪਲਾਇਮੈਂਟ ਜਨਰੇਸ਼ਨ, ਖੇਤੀਬਾੜੀ ਵਿਭਾਗ ਆਦਿ ਵੱਖ ਵੱਖ ਵਿਭਾਗਾਂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਇਸ ਵਿੱਚ ਕਾਲਜ ਦੇ ਸਟਾਫ, 150 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਭਾਗ ਲਿਆ ਗਿਆ। ਜਨਰਲ ਮੇਨੈਜਰ ਸ. ਸੁਖਮੰਦਰ ਸਿੰਘ ਰੇਖੀ ਨੇ ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਆਪਣਾ ਉਦਯੋਗ ਸਥਾਪਿਤ ਕਰਨ ਸਬੰਧੀ ਚੱਲ ਰਹੀਆਂ ਭਲਾਈ ਸਕੀਮਾਂ ਅਤੇ ਲੋਨ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲਘੂ ਉਦਯੋਗ ਲਗਾਉਣ, ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਆਦਿ ਸਬੰਧੀ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ। ਇਸ ਮੌਕੇ ਤੇ ਦਮਨਪ੍ਰੀਤ ਸਿੰਘ ਸੋਢੀ ਬਲਾਕ ਪੱਧਰ ਪ੍ਰਸਾਰ ਅਫਸਰ ਨੇ ਵੱਖ ਵੱਖ ਕਿੱਤਿਆ ਸਬੰਧੀ ਵਿਸਥਾਰ ਪੂਰਵਕ ਦੱਸਿਆ। ਮਨਪ੍ਰੀਤ ਕੌਰ ਬਾਗਬਾਨੀ ਵਿਭਾਗ ਨੇ ਵਿਦਿਆਰਥੀਆਂ ਨੂੰ ਲਘੂ ਉਦਯੋਗ ਲਗਾਉਣ ਪ੍ਰੋਤਸਾਹਿਤ ਕੀਤਾ, ਕੁਲਵੰਤ ਸਿੰਘ ਬਰਾੜ ਪੀ.ਐਮ.ਐਫ.ਐਮ.ਈ. ਡੀ.ਆਰ.ਪੀ ਨੇ ਫੂਡ ਪ੍ਰੋਸੈਸਿੰਗ ਸਬੰਧੀ ਛੋਟੇ ਅਤੇ ਵੱਡੇ ਕਿੱਤਿਆ ਬਾਰੇ ਅਤੇ ਮਨਪ੍ਰੀਤ ਕੌਰ ਐਸ.ਆਈ.ਪੀ.ਓ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸਕੀਮਾਂ ਬਾਰੇ ਦਿੱਤੀ ਗਈ ।ਕਾਲਜ ਦੇ ਪ੍ਰਿੰਸੀਪਲ ਇੰਜੀ:ਸੁਰੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਹ ਸੈਮੀਨਾਰ ਸ਼ਾਂਤ-ਪੂਰਵਕ ਸੁਨਣ ਅਤੇ ਪੁੱਛੇ ਗਏ ਪ੍ਰਸ਼ਨ ਉੱਤਰ ਦਾ ਆਦਾਨ ਪ੍ਰਦਾਨ ਕਰਨ ਤੇ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਨੇੜੇ ਦੇ ਸਕਿੱਲ ਡਿਵੈਲਪਮੈਂਟ ਨਾਲ ਸਬੰਧਤ ਅਧਿਆਪਕ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਧਰਮਿੰਦਰ ਸਿੰਘ ਇੰਸਪੈਕਟਰ, ਤਜਿੰਦਰ ਸਿੰਘ ਇੰਸਪੈਕਟਰ, ਸੁਭਮ ਪ੍ਰਤੀਕ ਸਿੰਘ ਇੰਸਪੈਕਟਰ, ਮਨਪ੍ਰੀਤ ਕੌਰ ਇੰਸਪੈਕਟਰ, ਵਿੱਕੀ ਇਮਪੁਲਾਇਮੈਂਟ ਅਫਸਰ, ਨਰੇਸ਼ ਕੁਮਾਰ ਅਫਸਰ, ਰਮਨਦੀਪ ਕੁਮਾਰ, ਹਰੀਨੋ, ਨੀਤੂ ਸੇਠੀ ਸਿੱਖਿਆ ਵਿਭਾਗ, ਗੁਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਆਦਿ ਤੋਂ ਪਹੁੰਚੇ ਸਨ। ਸਟੇਜ ਕੰਡਕਟ ਦੀ ਭੂਮਿਕਾ ਸਤਨਾਮ ਸਿੰਘ ਲੈਕਚਰਾਰ ਵੱਲੋਂ ਨਿਭਾਈ ਗਈ। ਇਸ ਪ੍ਰੋਗਰਾਮ ਦੇ ਕਨਵੀਨਰ ਮਨਮੋਹਨ ਕ੍ਰਿਸ਼ਨ, ਸੁਖਬੀਰ ਕੌਰ, ਨਵਦੀਪ ਕੌਰ, ਨਿਰਮਲ ਸਿੰਘ, ਭੋਲਾ ਸਿੰਘ ਦੀ ਟੀਮ ਵੱਲੋਂ ਕਰਵਾਇਆ ਗਿਆ| ਮੀਟਿੰਗ ਅਰੇਜਮੈਂਟ ਹਰਜੀਤ ਸਿੰਘ, ਹਿਮਸਿਆ, ਸੰਦੀਪ ਸਿੰਘ, ਸੁਖਚੈਨ ਸਿੰਘ ਦਿਉਲ, ਰਾਜ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਪੁਨੀਤ ਮਿੱਤਲ ਕੌਰ,ਲਖਵਿੰਦਰ ਸਿੰਘ, ਗੁਰਲਾਲ ਸਿੰਘ, ਵੀਰਪਾਲ ਕੌਰ, ਰਾਕੇਸ਼ ਕੁਮਾਰ, ਸਿਵਜੀਤ ਸੁੰਦਰ, ਗੁਰਵਿੰਦਰ ਸਿੰਘ, ਲਖਵੰਤ ਸਿੰਘ, ਬਲਕਰਨ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।