ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ 20 ਅਕਤੂਬਰ  ਨੂੰ ਲਗਾਇ ਜਾਵੇਗਾ ਪਲੇਸਮੈਂਟ ਕੈਂਪ

ਫਤਹਿਗੜ੍ਹ ਸਾਹਿਬ , 18 ਅਕਤੂਬਰ  : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ 20 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਾਗਰੋ ਫਰੋਜਨ ਫੂਡ, ਐਲ.ਆਈ.ਸੀ., ਫਲਿੱਪਕਾਰਟ ਅਤੇ ਅਜ਼ਾਈਲ ਕੰਪਨੀ ਵੱਲੋਂ ਭਾਗ ਲਿਆ ਜਾਣਾ ਹੈ। ਪਾਗਰੋ ਫਰੋਜਨ ਫੂਡ, ਐਲ.ਆਈ.ਸੀ., ਭਰਤੀ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ ਪਰ ਫਲਿੱਪਕਾਰਟ ਵਿੱਚ ਸਿਰਫ ਲੜਕੇ ਹੀ ਭਾਗ ਲੈ ਸਕਦੇ ਹਨ। ਪਾਗਰੋ ਫਰੋਜਨ ਫੂਡ ਵਿੱਚ ਭਾਗ ਲੈਣ ਲਈ ਉਮਰ ਹੱਦ 18 ਤੋਂ 35 ਸਾਲ ਅਤੇ ਯੋਗਤਾ ਅੱਠਵੀਂ, ਦਸਵੀਂ, ਬਾਰਵੀਂ ਅਤੇ ਗ੍ਰੈਜੂਏਸ਼ਨ, ਐਲ.ਆਈ.ਸੀ. ਵਿੱਚ ਭਾਗ ਲੈਣ ਲਈ ਉਮਰ ਹੱਦ 18 ਤੋਂ 60 ਸਾਲ ਅਤੇ ਯੋਗਤਾ ਦਸਵੀਂ, ਬਾਰਵੀਂ ਅਤੇ ਗ੍ਰੈਜੂਏਸ਼ਨ ਹੈ ਅਤੇ ਫਲਿੱਪਕਾਰਟ ਵਿੱਚ ਭਾਗ ਲੈਣ ਲਈ ਉਮਰ ਹੱਦ 18 ਤੋਂ 40 ਸਾਲ ਅਤੇ ਯੋਗਤਾ ਦਸਵੀਂ, ਬਾਰਵੀਂ ਅਤੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਅਜ਼ਾਈਲ  ਕੰਪਨੀ ਲਈ ਕੇਵਲ ਲੜਕੀਆਂ ਉਮਰ ਹੱਦ 18 ਤੋਂ 25 ਸਾਲ, ਯੋਗਤਾ ਘੱਟੋ-ਘੱਟ ਦਸਵੀਂ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ  ਇਸ ਕੈਂਪ ਲਈ ਇੰਟਰਵਿਊ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਦੇ ਕਮਰਾ ਨੰਬਰ 122, ਡੀ.ਸੀ ਕੰਪਲੈਕਸ ਗਰਾਉਂਡ ਫਲੋਰ ਵਿਖੇ ਮਿਤੀ:20 ਅਕਤੂਬਰ 2023 ਨੂੰ ਸਵੇਰੇ 10:00 ਵਜੇ ਹੋਵੇਗੀ। ਜਿਲ੍ਹਾ ਰੋਜ਼ਗਾਰ ਦਫਤਰ ਵੱਲੋਂ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਲੈਣ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9915682436 ਤੇ ਸੰਪਰਕ ਕਰ ਸਕਦੇ ਹੋ ਅਤੇ ਹਰ ਰੋਜ਼ ਨੌਕਰੀਆਂ ਦੀ ਜਾਣਕਾਰੀ ਲਈ ਟੈਲੀਗ੍ਰਾਮ ਚੈਨਲ  "DBEE FATEHGARH SAHIB" ਜਾਂ https://t.me/dbeeggsjobs ਜੁਆਇੰਨ ਕਰੋ ਜਾਂ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਕਮਰਾ ਨੰ: 119-ਏ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।