ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਕੀਤਾ ਜਾ ਰਿਹਾ ਹੈ ਲੋਕ ਸਮੱਸਿਆਵਾਂ ਦਾ ਹੱਲ-ਡਿਪਟੀ ਕਮਿਸ਼ਨਰ

  • 29 ਫ਼ਰਵਰੀ ਤੱਕ ਜਾਰੀ ਰਹਿਣਗੇ ਕੈਂਪ

ਫ਼ਰੀਦਕੋਟ 27 ਫ਼ਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਵਿੱਚ ਘਰਾਂ ਦੇ ਨਜ਼ਦੀਕ ਮਿਲ ਰਹੀਆਂ ਸੇਵਾਵਾਂ ਦਾ ਲੋਕ ਲਾਹਾ ਲੈ ਰਹੇ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਬਲਾਕ ਫ਼ਰੀਦਕੋਟ ਦੇ ਪਿੰਡ ਕਾਨਿਆਂਵਾਲੀ, ਪਿੰਡੀਬਲੋਚਾ, ਜੰਡਵਾਲਾ, ਸਾਧੂਵਾਲਾ, ਬਲਾਕ ਕੋਟਕਪੂਰਾ ਦੇ ਵਾਰਡ-27 ਪਿੰਡ ਕੋਟਸੁਖੀਆ, ਬਲਾਕ ਜੈਤੋ ਦੇ ਪਿੰਡ ਘਣੀਆ,ਮੱਲਾਂ ਵਿਖੇ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਲਗਾਏ ਜਾ ਰਹੇ ਕੈਂਪਾਂ ਅੰਦਰ ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਜੂਦ ਰਹਿ ਕੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 28 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ, ਮਾਨੀ ਸਿੰਘ ਵਾਲਾ, ਝੋਕ ਸਰਕਾਰੀ, ਅਰਾਈਆਵਾਲਾ ਖੁਰਦ, ਕੋਟਕਪੂਰਾ ਦੇ ਵਾਰਡ 28 ਪਿੰਡ ਖਾਰਾ, ਬਲਾਕ ਜੈਤੋ ਦੇ ਪਿੰਡ ਵਾੜਾ ਭਾਈਕਾ, ਰੋਮਾਣਾ ਅਜੀਤ ਸਿੰਘ, ਮਿਤੀ 29 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਵਾਰਡ ਨੰ- 20,21,22,23 ਪਿੰਡ ਸੈਦੇਕੇ, ਮਰਾੜ੍ਹ, ਚੱਕ ਸੇਮਾਂ, ਅਹਿਲ, ਬਲਾਕ ਕੋਟਕਪੂਰਾ ਦੇ ਵਾਰਡ ਨੰ-29,ਅਤੇ 1 , ਪਿੰਡ ਥਾੜਾ, ਬਲਾਕ ਜੈਤੋ ਦੇ ਪਿੰਡ ਕਰੀਰਵਾਲੀ ਵਿਖੇ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ।