ਪੀ ਏ ਯੂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਪੇਪਰ ਪੇਸ਼ਕਾਰੀ ਲਈ ਇਨਾਮ ਜਿੱਤੇ

ਲੁਧਿਆਣਾ 8 ਮਈ : ਪੀ.ਏ.ਯੂ.ਦੇ ਜ਼ੂਆਲੋਜੀ ਵਿਭਾਗ ਦੇ ਇੱਕ ਅਧਿਆਪਕ ਅਤੇ ਇੱਕ ਵਿਦਿਆਰਥੀ ਨੂੰ ਖੇਤੀਬਾੜੀ ਰਣਨੀਤੀ ਅਤੇ ਚੁਣੌਤੀਆਂ ਵਿਸ਼ੇ 'ਤੇ 6ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸਰਵੋਤਮ ਮੌਖਿਕ ਪੇਸ਼ਕਾਰੀ ਐਵਾਰਡ ਅਤੇ ਸਰਵੋਤਮ ਪੋਸਟਰ ਪੇਸ਼ਕਾਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਬੀਤੇ ਦਿਨੀਂ  ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿਭਾਗ ਵਿੱਚ ਜ਼ੂਆਲੋਜਿਸਟ ਵਜੋਂ ਕੰਮ ਕਰ ਰਹੇ ਡਾ: ਰਾਜਵਿੰਦਰ ਸਿੰਘ ਨੂੰ ਉਨ੍ਹਾਂ ਦੀ ਐਮਐਸਸੀ ਦੀ ਵਿਦਿਆਰਥਣ ਅੰਕਿਤਾ ਨਾਲ ਜ਼ਿਲ੍ਹਾ ਮੋਗਾ ਦੇ ਪਿੰਡ ਦੇ ਛੱਪੜਾਂ ਵਿੱਚ ਵਿਭਿੰਨਤਾ ਅਤੇ ਭਰਪੂਰਤਾ' ਸਿਰਲੇਖ ਵਾਲੇ ਖੋਜ ਪੱਤਰ ਲਈ ਜ਼ਬਾਨੀ ਪੇਸ਼ਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੁਮਾਰੀ ਮੀਨੂ ਵਰਮਾ ਨੂੰ ਹਰਜਿੰਦਰ ਕੌਰ, ਜਸਵੀਰ ਕੌਰ ਅਤੇ ਬੀ ਕੇ ਬਾਬਰ ਨਾਲ ਲਿਖੇ ਖੋਜ ਪੱਤਰ ਲਈ  ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ ਪਰਦੀਪ ਕੁਮਾਰ ਛੁਨੇਜਾ, ਨਿਰਦੇਸ਼ਕ ਖੋਜ ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ; ਡਾ: ਸ਼ੰਮੀ ਕਪੂਰ, ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼; ਅਤੇ ਡਾ: ਨੀਨਾ ਸਿੰਗਲਾ ਮੁਖੀ, ਜ਼ੂਆਲੋਜੀ ਵਿਭਾਗ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਸਫਲਤਾ ਦੀ ਕਾਮਨਾ ਕੀਤੀ।