ਪੀ.ਏ.ਯੂ. ਵਿੱਚ ਖੇਤੀ ਜੰਗਲਾਤ ਨੂੰ ਕਣਕ-ਝੋਨੇ ਦੇ ਬਦਲ ਵਜੋਂ ਵਿਚਾਰਨ ਲਈ ਵਿਸ਼ੇਸ਼ ਮੀਟਿੰਗ ਹੋਈ

ਲੁਧਿਆਣਾ 26 ਜੂਨ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਹ ਮੀਟਿੰਗ ਖੇਤੀ ਜੰਗਲਾਤ ਨੂੰ ਝੋਨੇ ਦਾ ਫ਼ਸਲੀ ਬਦਲ ਬਨਾਉਣ ਦੇ ਉਦੇਸ਼ ਨਾਲ ਕੀਤੀ ਗਈ | ਇਸ ਵਿੱਚ ਜੰਗਲਾਤ ਅਤੇ ਜੰਗਲੀ ਜੀਵਨ ਬਾਰੇ ਮੁੱਖ ਸਕੱਤਰ ਸ਼੍ਰੀ ਵਿਕਾਸ ਗਰਗ ਆਈ ਏ ਐੱਸ ਪ੍ਰਧਾਨ ਦੇ ਤੌਰ ਤੇ ਸ਼ਾਮਿਲ ਸਨ | ਵਿਸ਼ੇਸ਼ ਮਹਿਮਾਨ ਵਜੋਂ ਜੰਗਲਾਂ ਦੀ ਸੰਭਾਲ ਦੇ ਮੁੱਖ ਅਧਿਕਾਰੀ ਸ਼੍ਰੀ ਆਰ ਕੇ ਮਿਸ਼ਰਾ ਆਈ ਐੱਫ ਐੱਸ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸ਼੍ਰੀ ਸੌਰਵ ਗੁਪਤਾ ਆਈ ਐੱਫ ਐੱਸ, ਸ਼੍ਰੀ ਐੱਨ ਐੱਸ ਰੰਧਾਵਾ ਆਈ ਐੱਫ ਐੱਸ, ਸ਼੍ਰੀ ਅਜੀਤ ਕੁਲਕਰਨੀ ਆਈ ਐੱਫ ਐੱਸ ਅਤੇ ਸ਼੍ਰੀ ਅਵਨੀਤ ਸਿੰਘ ਆਈ ਐੱਫ ਐੱਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਐੱਨ ਪੀ ਐੱਸ ਬੈਨੀਪਾਲ ਸ਼ਾਮਿਲ ਹੋਏ | ਸਮਾਗਮ ਦੇ ਆਰੰਭ ਵਿੱਚ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਸਭ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਜੀ ਪੀ ਐੱਸ ਢਿੱਲੋਂ, ਡਾ. ਆਰ ਆਈ ਐੱਸ ਗਿੱਲ, ਡਾ. ਬਲਜੀਤ ਸਿੰਘ ਅਤੇ ਡਾ. ਨਵਨੀਤ ਕੌਰ ਨੇ ਵਿਸ਼ੇ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ | ਨਾਲ ਹੀ ਮਾਹਿਰਾਂ ਨੇ ਕਿਸਾਨਾਂ ਅਤੇ ਉਦਯੋਗਿਕਾਂ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ | ਰੁੱਖ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਹਰਚਰਨ ਸਿੰਘ ਗਰੇਵਾਲ ਨੇ ਖੇਤੀ ਨਾਲ ਜੰਗਲਾਤ ਨਾਲ ਜੁੜੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ | ਉਹਨਾਂ ਨੇ ਘੱਟ ਤੋਂ ਘੱਟ ਅਤੇ ਪੱਕੀ ਕੀਮਤ ਜੰਗਲਾਤ ਰੁੱਖਾਂ ਨਾਲ ਜੋੜਨ ਦੀ ਗੱਲ ਕੀਤੀ | ਇੱਕ ਅਗਾਂਹਵਧੂ ਕਿਸਾਨ ਹਰਮੋਹਨਜੀਤ ਸਿੰਘ ਨੇ ਖੇਤੀ ਜੰਗਲਾਤ ਦੇ ਢਾਂਚੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸ਼੍ਰੀ ਐੱਨ ਐੱਸ ਰੰਧਾਵਾ ਆਈ ਐੱਫ ਐੱਸ ਨੇ ਖੇਤੀ ਜੰਗਲਾਤ ਦੇ ਵਿਕਾਸ ਲਈ
ਅਹਿਮ ਸੁਝਾਅ ਦਿੱਤੇ | ਸ਼੍ਰੀ ਨਰੇਸ਼ ਤਿੜਾੜੀ ਅਤੇ ਸ਼੍ਰੀ ਇੰਦਰਜੀਤ ਸੋਹਲ ਨੇ ਲੱਕੜੀ ਅਧਾਰਿਤ ਉਦਯੋਗ ਦੇ ਵਿਕਾਸ ਦੇ ਮੱਦੇਨਜ਼ਰ ਖੇਤੀ ਜੰਲਗਾਤ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ | ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਵਿਕਾਸ ਗਰਗ ਆਈ ਏ ਐੱਸ ਨੇ ਖੇਤੀ ਵਿਭਿੰਨਤਾ ਦੇ ਟੀਚੇ ਨੂੰ ਹਾਸਲ ਕਰਨ ਲਈ ਖੇਤੀ ਜੰਗਲਾਤ ਵਿੱਚ ਵਾਧਾ ਕਰਨ ਦੀ ਗੱਲ ਕੀਤੀ |  ਅੰਤ ਵਿੱਚ ਸ਼੍ਰੀ ਸੌਰਵ ਗੁਪਤਾ ਆਈ ਐੱਫ ਐੱਸ ਨੇ ਸਭ ਦਾ ਧੰਨਵਾਦ ਕੀਤਾ |