ਪੀ.ਏ.ਯੂ. ਵਿੱਚ ਪੋਸ਼ਕ ਭੋਜਨ ਅਤੇ ਸਿਹਤ ਬਾਰੇ ਵਿਸ਼ੇਸ਼ ਭਾਸ਼ਣ ਕਰਾਇਆ ਗਿਆ

ਲੁਧਿਆਣਾ 26 ਅਪ੍ਰੈਲ : ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਪੌਸਟਿਕ ਆਹਾਰ ਅਤੇ ਸਿਹਤ ਦੀ ਮਹੱਤਤਾ ਵਿਸੇ ’ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ | ਇਸ ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਲਈ ਚੰਗੀ ਖੁਰਾਕ ਦੀ ਚੋਣ ਕਰਨ ਸਮੇਂ ਪੌਸਟਿਕ ਖੁਰਾਕ ਬਣਾਉਣ ਬਾਰੇ ਜਾਗਰੂਕ ਕਰਨ ’ਤੇ ਕੇਂਦਰਿਤ ਸੀ| ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਫੈਸਰ ਡਾ. ਇੰਦਰਪ੍ਰੀਤ ਕੌਰ ਅਤੇ ਡਾ. ਨਿਤਿਕਾ ਗੋਇਲ ਸਮੇਤ ਡਾ. ਅਮਨਦੀਪ ਸ਼ਰਮਾ ਇਸ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ | ਡਾ. ਇੰਦਰਪ੍ਰੀਤ ਕੌਰ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਜਾ ਰਹੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਦੇ ਮਿਆਰ ਵਾਲੇ ਪਹਿਲੂਆਂ ਨੂੰ ਉਜਾਗਰ ਕੀਤਾ| ਉਹਨਾਂ ਨੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਗੱਲ ਕੀਤੀ ਜਿਨ•ਾਂ ਨੂੰ ਕਿਸਾਨ ਆਪਣੀ ਆਮਦਨ ਵਧਾਉਣ ਲਈ ਅਪਣਾ ਸਕਦੇ ਹਨ| ਉਨ•ਾਂ ਵਿਦਿਆਰਥੀਆਂ ਨੂੰ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਹ ਦੇਖਣ ਲਈ ਕਿਹਾ ਕਿ ਕਿਵੇਂ ਚੰਗੇ ਮਿਆਰ ਵਾਲੇ ਦੁੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ| ਡਾ. ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਸਲਾਘਾ ਕੀਤੀ| ਇਸ ਸੈਸਨ ਵਿੱਚ ਮੁੱਖ ਹੋਸਟਲ ਵਾਰਡਨ ਡਾ. ਰਵਿੰਦਰ ਸਿੰਘ ਅਤੇ ਪੀਏਯੂ ਦੇ ਵੱਖ-ਵੱਖ ਹੋਸਟਲਾਂ ਦੇ ਵਾਰਡਨ ਅਤੇ ਸਹਾਇਕ ਵਾਰਡਨ ਵੀ ਹਾਜਰ ਸਨ| ਡਾ. ਜਸਵਿੰਦਰ ਕੌਰ ਬਰਾੜ, ਕੋਆਰਡੀਨੇਟਰ ਸੱਭਿਆਚਾਰਕ ਗਤੀਵਿਧੀਆਂ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਰਸਮੀ ਸਵਾਗਤ ਕੀਤਾ| ਸੈਸ਼ਨ ਦਾ ਸੰਚਾਲਨ ਸ੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ|