ਪੀ.ਏ.ਯੂ. ਨੇ ਘਰੇਲੂ ਪੱਧਰ ਤੇ ਫ਼ਲਾਂ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ ਦਿੱਤੀ

ਲੁਧਿਆਣਾ, 12 ਜੂਨ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ Tਘਰੇਲੂ ਪੱਧਰ ਤੇ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਰਨ ਬਾਰੇT ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ ਲਗਭਗ 42 ਸਿਖਿਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ  ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਘਰ ਵਿੱਚ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਿਵੇਂ ਕਰ ਸਕਦੇ ਹਨ ਅਤੇ ਇਨ•ਾਂ ਤੋਂ ਕੀ-ਕੀ ਪਦਾਰਥ ਤਿਆਰ ਕਰ ਸਕਦੇ ਹਨ | ਇਸ ਬਾਰੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਬਾਰੀਕੀਆਂ ਸਿੱਖਣ ਦਾ ਮੌਕਾ ਪ੍ਰਾਪਤ ਹੋਇਆ| ਇਸ ਮੌਕੇ ਤੇ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਅਰਸ਼ਦੀਪ ਸਿੰਘ ਨੇ ਕੋਰਸ ਦੀ ਭੂਮਿਕਾ ਅਤੇ ਮਹਤੱਤਾ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ| ਇਸ ਪੰਜ ਦਿਨਾਂ ਕੋਰਸ ਵਿੱਚ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਤਕਨੀਕੀ ਮਾਹਿਰ ਡਾ ਅਰਸ਼ਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਵਿਹਾਰਕ ਤਰੀਕੇ ਨਾਲ ਅੰਬ ਦਾ ਸਕੁਐਸ਼, ਅੰਬ ਦੀ ਚਟਨੀ, ਅੰਬ ਪਾਪੜ ਤਿਆਰ ਕਰਨ ਬਾਰੇ, ਡਾ. ਸੁਖਪ੍ਰੀਤ ਕੌਰ ਫਲਾਂ ਦੀ ਸਾਂਭ-ਸੰਭਾਲ ਦੇ ਤਰੀਕੇ ਅਤੇ ਲੋੜੀਂਦੇ ਰਸਾਇਣਕ ਪਦਾਰਥਾਂ ਸੰਬੰਧੀ ਜਾਣਕਾਰੀ, ਟਮਾਟਰ ਸੌਸ, ਟਮਾਟਰ ਪਿਊਰੀ ਅਤੇ ਟਮਾਟਰਾਂ ਦਾ ਜੂਸ ਬਨਾਉਣ ਦੀ ਜਾਣਕਾਰੀ ਬਾਰੇ ਅਤੇ , ਡਾ. ਵਿਕਾਸ ਕੁਮਾਰ ਨੇ ਅਚਾਰ ਬਨਾਉਣ ਸੰਬੰਧੀ ਤਕਨੀਕਾਂ ਅਤੇ ਮਰਤਬਾਨਾਂ ਨੂੰ ਜੀਵਾਣੂੰ ਰਹਿਤ ਕਰਨ ਦੇ ਤਰੀਕੇ ਅਤੇ ਲਾਭ ਅਤੇ ਪ੍ਰੈਕਟੀਕਲ ਤਰੀਕੇ ਨਾਲ ਅੰਬ ਦਾ, ਰਲਿਆ-ਮਿਲਿਆ, ਹਰੀ ਮਿਰਚ ਦਾ, ਨਿੰਬੂ ਦਾ ਅਤੇ ਗਲਗਲ ਦਾ ਅਚਾਰ ਤਿਆਰ ਕਰਨ ਬਾਰੇ, ਡਾ. ਨੇਹਾ ਬੱਬਰ ਨੇ ਫਲਾ ਅਤੇ ਸਬਜੀਆਂ ਦੀ ਪੈਕੇਜਿੰਗ ਦੀਆਂ ਤਕਨੀਕਾਂ ਅਤੇ ਸਿਧਾਂਤਾ ਬਾਰੇ ਅਤੇ ਆਲੂ ਚਿਪਸ, ਪਾਪੜ ਵੜੀਆ ਅਤੇ ਸਿਨਥੈਚਿਕ ਸਿਰਕਾ ਤਿਆਰ ਕਰਨ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ |ਇੰਜੀਨੀਅਰ ਕਰਨਵੀਰ ਗਿੱਲ, ਬਿਜਨਸ ਮੈਨੇਜਰ ਨੇ ਪੀ.ਏ.ਯੂ.ਵੱਲ਼ੋਂ ਚਲਾਏ ਜਾ ਰਹੇ ਪ੍ਰੋਜੈਕਟ ਬਾਰੇ ਵਿਸ਼ਿਆਂ ਉੱਪਰ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ| ਇਸ ਸਿਖਲਾਈ ਕੋਰਸ ਦੇ ਅਖੀਰਲੇ ਦਿਨ ਪੀ.ਏ.ਯੂ ਦੇ ਯੂਨੀਵਰਸਿਟੀ ਪ੍ਰਤੀਨਿਧੀ ਡਾ. ਜਸਵਿੰਦਰ ਭੱਲਾ ਜੀ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਡਾ. ਨਿਰਮਲ ਜੌੜਾ ਜੀ ਨੇ ਸਿਖਿਆਰਥੀਆਂ ਦੀ ਹੋਂਸਲਾ-ਅਫਜਾਈ ਲਈ ਉਚੇਚੇ ਤੌਰ ਤੇ ਸ਼ਿਰਕਤ ਕੀਤੀ|  ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ |