ਬਿਜਨਸ ਬਲਾਸਟਰ ਸਕੀਮ" ਤਹਿਤ ਸਕੂਲ ਸਿੱਖਿਆ ਵਿਭਾਗ  ਪੰਜਾਬ ਵੱਲੋਂ ਵਿਦਿਆਰਥੀਆਂ ਲਈ "ਸਵੈ ਰੁਜ਼ਗਾਰ ਜਾਗਰੂਕਤਾ ਪ੍ਰੋਗਰਾਮ " ਦਾ ਆਯੋਜਨ

ਬਰਨਾਲਾ, 26 ਨਵੰਬਰ : ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ  ਵੱਲੋਂ ਵਿਦਿਆਰਥੀਆਂ ਵਿੱਚ ਸਵੈ ਰੁਜ਼ਗਾਰ ਦੀਆਂ ਕਦਰਾਂ ਕੀਮਤਾਂ ਪੈਦਾ ਕਰਨ ਲਈ ਵੱਖ-ਵੱਖ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ "ਸਕੂਲ ਆਫ਼ ਐਮੀਨੈਂਸ", ਬਰਨਾਲਾ ਵਿਖੇ ਮੁੱਖ ਦਫ਼ਤਰ, ਸਕੂਲ ਸਿੱਖਿਆ ਵਿਭਾਗ ਦੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸ਼੍ਰੀਮਤੀ ਜੋਤੀ ਸੋਨੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਿਜਨੈਁਸ ਬਲਾਸਟਰ ਪ੍ਰੋਗਰਾਮ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਗਈ ਕਿ ਕਿਵੇਂ ਉਹ ਰੁਜ਼ਗਾਰ ਮੰਗਣ ਵਾਲੇ ਨਹੀਂ , ਸਗੋਂ ਰੁਜ਼ਗਾਰ ਦੇਣ ਵਾਲੇ ਬਣ ਸਕਦੇ ਹਨ । ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਨਾਂ ਵਪਾਰਕ ਅਦਾਰਿਆਂ ਨੇ ਤਰੱਕੀ ਦੀਆਂ ਸਿਖਰਾਂ ਨੂੰ ਛੂਹਿਆ ਹੈ , ਉਹ ਸ਼ੁਰੂਆਤੀ ਦੌਰ ਵਿੱਚ ਬਹੁਤ ਹੀ ਛੋਟੇ ਉੱਦਮੀ ਸਨ।  ਅਸਲ ਵਿੱਚ ਲੋੜ ਛੁਪੀ ਹੋਈ ਵਿਲੱਖਣ ਪ੍ਰਤਿਭਾ ਨੂੰ ਪਛਾਣਨ ਦੀ ਹੁੰਦੀ ਹੈ । ਟੀਮ ਵਰਕ ਦੇ ਸਹਿਯੋਗ ਨਾਲ ਅਤੇ ਸੰਚਾਰ ਕਰਨ ਦੀ ਕੁਸ਼ਲਤਾ ਨਾਲ ਕਿਸੇ ਵੀ ਟੀਚੇ ਦੀ ਪ੍ਰਾਪਤੀ ਵੱਲ ਸੌਖਿਆਂ ਹੀ ਵਧਿਆ ਜਾ ਸਕਦਾ ਹੈ । ਇਸ ਪ੍ਰੋਗਰਾਮ ਵਿੱਚ ਸਮੂਹ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਇੰਚਾਰਜ ਸਾਹਿਬਾਨ ਨੇ ਵੀ ਭਾਗ ਲਿਆ । ਪ੍ਰਿੰਸੀਪਲ ਕਮ ਨੋਡਲ ਅਫ਼ਸਰ ਹਰੀਸ਼ ਬਾਂਸਲ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਵਰਗੇ ਬਹੁਤੀ ਅਬਾਦੀ ਵਾਲੇ ਦੇਸ਼ ਵਿੱਚ  ਬਿਜਨੈਁਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਦੇਣ ਵਿੱਚ ਬਹੁਤ ਸਹਾਈ ਸਿੱਧ ਹੋ ਸਕਦਾ ਹੈ। ਅੱਜ ਦੀ ਸਿੱਖਿਆ ਦਾ ਮੁੱਖ ਉਦੇਸ਼ ਹੀ ਕਿਁਤਾਕਾਰੀ ਰਾਹ ਵੱਲ ਵਧਣਾ ਹੈ। ਇਸ ਮੌਕੇ ਮੈਡਮ ਨੀਰੂ ਗੁਪਤਾ (ਸਹਾਇਕ ਨੋਡਲ ਅਫਸਰ, ਬਿਜਨਸ ਬਲਾਸਟਰ) ਸੀਨੀਅਰ ਲੈਕਚਰਾਰ ਜਗਤਾਰ ਸਿੰਘ, ਲੈਕ. ਗਜਿੰਦਰ ਸਿੰਘ, ਲੈਕ. ਪ੍ਰਮੋਦ ਕੁਮਾਰ, ਲੈਕ. ਅਮਰਦੀਪ ਕੌਰ, ਲੈਕ. ਮਨੀਸ਼ਾ ਬਾਂਸਲ, ਸ. ਰਣਜੀਤ ਸਿੰਘ, ਮੈਡਮ ਰੀਟਾ ਰਾਣੀ, ਮੈਡਮ ਰੇਸ਼ੋ ਰਾਣੀ, ਮੈਡਮ ਪ੍ਰਭਜੋਤ ਕੌਰ, ਮੈਡਮ ਸੀਮਾ ਬਾਂਸਲ ਅਤੇ ਸ਼ੀ੍ ਹਰਦੀਪ ਕੁਮਾਰ ਵੀ ਹਾਜਰ ਸਨ ਅਤੇ ਸਟੇਟ ਟੀਮ ਵੱਲੋਂ ਵੀ ਸਪੈਸ਼ਲ ਵਿਜਿਟ ਕੀਤੀ ਗਈ।