ਸਰਫੇਸ ਸੀਡਰ ਦੀ ਸਬਸਿਡੀ ਲਈ ਅਪਲਾਈ ਕਰਨ ਲਈ ਕੇਵਲ 1 ਦਿਨ ਬਾਕੀ : ਡਿਪਟੀ ਕਮਿਸ਼ਨਰ

  • ਕਿਸਾਨਾਂ ਨੂੰ ਤੁਰੰਤ ਅਪਲਾਈ ਕਰਨ ਦੀ  ਅਪੀਲ, ਹੁਣ ਤੱਕ ਆਈਆਂ 142 ਅਰਜੀਆਂ

ਫਾਜਿ਼ਲਕਾ, 9 ਸਤੰਬਰ : ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ.ਏ.ਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਾਲੀ ਨਵੀਂ ਮਸ਼ੀਨ ਸਰਫੇਸ ਸੀਡਰ ਤੇ ਸਬਸਿਡੀ ਪ੍ਰਾਪਤ ਕਰਨ ਲਈ ਤੁਰੰਤ ਅਪਲਾਈ ਕਰਨ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 10 ਸਤੰਬਰ 2023 ਹੈ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ 200 ਮਸ਼ੀਨਾਂ ਲਈ ਸਬਸਿਡੀ ਦਿੱਤੀ ਜਾਣੀ ਹੈ ਅਤੇ ਹੁਣ ਤੱਕ 142 ਕਿਸਾਨ ਆਪਣੀਆਂ ਅਰਜੀਆਂ ਦੇ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਕਿਸਾਨ ਆਨਲਾਈਨ ਪੋਰਟਲ https://agrimachinerypb.com/ ਤੇ ਹੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸਕਿਲ ਆ ਰਹੀ ਹੋਵੇ ਤਾਂ ਕਿਸਾਨ ਸਬੰਧਤ ਬਲਾਕ ਦੇ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨਵੀਂ ਮਸ਼ੀਨ ਹੈ ਜਿਸ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਲਈ ਵਿਅਕਤੀਗਤ ਕਿਸਾਨਾਂ ਨੂੰ 40 ਹਜਾਰ ਰੁਪਏ ਅਤੇ ਕਿਸਾਨ ਸਮੂਹਾਂ, ਕੋਆਪ੍ਰੇਟਿਵ ਸੁਸਾਇਟੀਆਂ ਨੂੰ 64 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮਸ਼ੀਨ ਦੀ ਕੁੱਲ ਕੀਮਤ 80 ਹਜਾਰ ਰੁਪਏ ਹੈ। ਉਨ੍ਹਾਂ ਨੇ ਕਿ ਇਹ ਮਸ਼ੀਨ ਦੀ ਕਾਰਜਕੁਸ਼ਲਤਾ ਬਿਹਤਰ ਹੈ ਅਤੇ ਇਹ ਇਕ ਦਿਨ ਵਿਚ ਜਿਆਦਾ ਬਿਜਾਈ ਕਰਦੀ ਹੈ ਅਤੇ ਘੱਟ ਸੱਮਰਥਾ ਦੇ ਟਰੈਕਟਰ ਨਾਲ ਵੀ ਚੱਲ ਜਾਂਦੀ ਹੈ। ਇਹ ਮਸ਼ੀਨ ਬੀਜ ਖੇਤ ਵਿਚ ਕੇਰ ਕੇ ਪਰਾਲੀ ਨੂੰ ਇਕਸਾਲ ਕੁਤਰ ਕੇ ਖਿਲਾਰ ਦਿੰਦੀ ਹੈ। ਇਸ ਨਾਲ ਝਾੜ ਵੀ ਵੱਧ ਮਿਲਦਾ ਹੈ ਅਤੇ ਪਰਾਲੀ ਨੂੰ ਵੀ ਸਾੜਨਾ ਨਹੀਂ ਪੈਂਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਦੇਰੀ ਇਸ ਮਸ਼ੀਨ ਦੇ ਸਬਸਿਡੀ ਲੈਣ ਲਈ ਅਪਲਾਈ ਕਰਨ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਹੈਲਪਲਾਈਨ ਨੰਬਰ 18001801551 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।