ਮਿਸ਼ਨ ਸਵੱਛ ਭਾਰਤ ਗ੍ਰਾਮੀਣ ਤਹਿਤ ਮੋਗਾ ਵਿਖੇ ਚੱਲੀ "ਏਕ ਤਰੀਕ ਏਕ ਘੰਟਾ ਏਕ ਸਾਥ" ਮੁਹਿੰਮ 

  • ਵੱਡੇ ਪੱਧਰ ਦੀ ਇਸ ਸਫ਼ਾਈ ਮੁਹਿੰਮ ਜਰੀਏ ਪਿੰਡਾਂ ਵਿੱਚੋਂ 2 ਕੁਇੰਟਲ ਸਿੰਗਲ ਯੂਜ਼ ਪਲਾਸਟਿਕ ਇਕੱਠਾ ਕਰਕੇ ਐਮ. ਆਰ. ਐਫ਼ ਸੈਂਟਰ  ਭੇਜਿਆ
  • ਡਿਪਟੀ ਕਮਿਸ਼ਨਰ ਵੱਲੋਂ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮੂਹ ਵਿਭਾਗਾਂ ਦਾ ਧੰਨਵਾਦ 

ਮੋਗਾ 1 ਅਕਤੂਬਰ : ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਮਿਸ਼ਨ ਸਵੱਛ ਭਾਰਤ (ਗ੍ਰਾਮੀਣ) ਅਧੀਨ ਮਿਤੀ 15 ਸਤੰਬਰ ਤੋਂ 2 ਅਕਤੂਬਰ 2023 ਤੱਕ ਸਾਰੇ ਭਾਰਤ ਵਿਚ ਸਵੱਛਤਾ ਹੀ ਸੇਵਾ ਪ੍ਰੋਗ੍ਰਾਮ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ I ਇਸੇ ਲੜੀ ਤਹਿਤ ਮਿਤੀ 1 ਅਕਤੂਬਰ 2023 ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰ  ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ,"ਏਕ ਤਰੀਕ ਏਕ ਘੰਟਾ ਏਕ ਸਾਥ" ਮੁਹਿੰਮ ਚਲਾਈ ਗਈ I ਜਿਲ੍ਹਾ ਪ੍ਰਸ਼ਾਸ਼ਨ ਮੋਗਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਗਾ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ I ਮੋਗਾ ਜ਼ਿਲ੍ਹੇ ਵਿਚ ਸਾਰੇ 317 ਪਿੰਡਾਂ ਵਿੱਚ ਇਸ ਮੁਹਿੰਮ ਅਧੀਨ ਸਾਫ਼-ਸਫਾਈ  ਨਾਲ ਸੰਬਧਤ ਗਤੀਵਿਧੀਆਂ ਚਲਾਈਆਂ ਗਈਆਂ I  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ "ਏਕ ਤਰੀਕ ਏਕ ਘੰਟਾ ਏਕ ਸਾਥ" ਮੁਹਿੰਮ ਇੱਕ ਵੱਡੀ ਸਫ਼ਾਈ ਮੁਹਿੰਮ ਹੈ ਜਿਹੜੀ ਕਿ ਸਵੱਛਤਾ ਹੀ ਸੇਵਾ ਦਾ ਇਕ ਹਿੱਸਾ ਹੈ। ਇਸ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ, ਪਿੰਡ ਦੀਆਂ ਪੰਚਾਇਤਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਜਿਵੇਂ ਸਕੂਲ, ਆਂਗਣਵਾੜੀਆਂ, ਧਰਮਸ਼ਾਲਾ, ਪੰਚਾਇਤ ਘਰ, ਪਿੰਡ ਦੀਆਂ ਸੜਕਾਂ, ਪਿੰਡ ਦੀਆਂ ਫਿਰਨੀਆਂ, ਧਾਰਮਿਕ ਸਥਾਨਾਂ, ਪ੍ਰਾਇਮਰੀ ਹੈਲਥ ਸੈਂਟਰ, ਵਾਟਰ ਵਰਕਸ ਅਤੇ ਛੱਪੜਾਂ ਦੇ ਆਲੇ ਦੁਆਲੇ ਦੀ ਸਫਾਈ ਕਰਵਾਈ I ਇਸ ਮੁਹਿੰਮ ਦੌਰਾਨ ਪਿੰਡਾਂ ਵਿੱਚੋਂ ਸਿੰਗਲ ਯੂਜ਼ ਪਲਾਸਟਿਕ ਵੀ ਇਕੱਠਾ ਕੀਤਾ ਗਿਆ। ਲਗਭਗ 2 ਕੁਇੰਟਲ ਪਲਾਸਟਿਕ ਨੂੰ ਇਕੱਠਾ ਕਰਕੇ ਸ਼ਹਿਰ ਦੇ ਐਮ. ਆਰ. ਐਫ਼ ਸੈਂਟਰ ਚੜਿੱਕ ਰੋਡ ਮੋਗਾ ਵਿਖੇ ਭੇਜਿਆ ਗਿਆ I ਡਿਪਟੀਕਮਿਸ਼ਨਰ ਨੇਮੁਹਿੰਮ ਵਿੱਚ ਮੌਜੂਦ ਸਮੂਹ ਵਿਭਾਗਾਂ ਦਾ ਇਸ ਸਫ਼ਾਈ ਅਭਿਆਨ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।