ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਆਪਣੀਆਂ ਦਰਖਾਸਤਾਂ ਦੇਣ ਦਫ਼ਤਰ : ਡਿਪਟੀ ਕਮਿਸ਼ਨਰ 

  • ਪਟਾਕਿਆਂ ਦੀ ਵਿੱਕਰੀ ਵਾਸਤੇ ਆਰਜ਼ੀ ਲਾਇਸੰਸ ਲਈ ਦਰਖਾਸਤਾਂ ਦੇਣ ਲਈ ਆਖ਼ਰੀ ਮਿਤੀ 25 ਅਕਤੂਬਰ
  • ਆਰਜ਼ੀ ਲਾਇਸੰਸ ਧਾਰਕ ਹੀ ਵੇਚ ਸਕਣਗੇ ਪਟਾਕੇ-ਡਾ ਪੱਲਵੀ
  • ਪਟਾਕਿਆਂ ਦੀ ਵਿੱਕਰੀ ਲਈ ਡਰਾਅ ਸਿਸਟਮ ਰਾਹੀਂ ਡਰਾਅ ਮਿਤੀ 31 ਅਕਤੂਬਰ ਨੂੰ

ਮਾਲੇਰਕੋਟਲਾ 17 ਅਕਤੂਬਰ : ਦੀਵਾਲੀ/ਗੁਰਪੁਰਬ ਤਿਉਹਾਰ ,ਨਵਾਂ ਸਾਲ, ਕ੍ਰਿਸਮਸ ਤਿਉਹਾਰ ਦੇ ਮੱਦੇਨਜ਼ਰ ਜੋ ਵਿਅਕਤੀ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੰਸ ਲੈਣ ਦੇ  ਚਾਹਵਾਨ ਹਨ , ਉਹ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਪਣੀਆਂ ਦਰਖਾਸਤਾਂ ਮਿਤੀ 25 ਅਕਤੂਬਰ ਸ਼ਾਮ 05.00 ਵਜੇ ਤੱਕ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਅਪਲਾਈ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਰਾਅ ਮਿਤੀ 31 ਅਕਤੂਬਰ 2023 ਨੂੰ ਸਵੇਰੇ 10.00 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਕੱਢਿਆ ਜਾਵੇਗਾ । ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਜਗ੍ਹਾ ਤੇ ਹੀ ਪਟਾਕਿਆਂ ਦੀ ਵਿੱਕਰੀ ਕਰ ਸਕੇਗਾ। ਪਟਾਕਿਆਂ ਦੀ ਵਿੱਕਰੀ ਲਈ ਡਰਾਅ ਰਾਹੀਂ ਉਪ ਮੰਡਲ ਮਾਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ ਲਈ ਅਸਥਾਈ (Temporary) ਲਾਇਸੰਸ ਜਾਰੀ ਕੀਤੇ ਜਾਣਗੇ। ਨਿਸ਼ਚਿਤ ਸਮੇਂ ਅਤੇ ਮਿਤੀ ਤੋਂ ਬਾਅਦ ਕੋਈ ਵੀ ਦਰਖਾਸਤ ਵਿਚਾਰੀ ਨਹੀਂ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਸਮੇਤ ਕੋਈ ਵੀ ਆਪਣਾ ਪਛਾਣ ਪੱਤਰ ਅਤੇ ਸਵੈ ਘੋਸ਼ਣਾ ਪੱਤਰ ਨਾਲ ਨੱਥੀ ਕਰਕੇ ਆਪਣੀ ਦਰਖਾਸਤ ਦਫ਼ਤਰੀ ਕੰਮਕਾਜ ਸਮੇਂ ਦੌਰਾਨ ਕਮਰਾ ਨੰਬਰ 05 ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ ।