ਗਣੇਸ਼ ਮੂਰਤੀ ਵਿਸਰਜਨ ਮੌਕੇ ਸਰਧਾਲੂਆਂ ਨੇ ਕੱਢੀ ਸੋਭਾ ਯਾਤਰਾ

  • ਸ਼ਹਿਰ ਅੰਦਰ ਗੂੰਜੇ ਗਣਪਤੀ ਬਾਪਾ ਮੌਰਿਆ ਦੇ ਜੈਕਾਰੇ

ਮੁੱਲਾਂਪੁਰ ਦਾਖਾ, 28 ਸਤੰਬਰ (ਸਤਵਿੰਦਰ ਸਿੰਘ ਗਿੱਲ) ਗਣੇਸ਼ ਉਤਸਵ ਮੌਕੇ ਮੰਡੀ ਮੁੱਲਾਂਪੁਰ ਵਿਖੇ ਭਗਵਾਨ ਗਣੇਸ ਦੀ ਮੂਰਤੀ ਨੂੰ ਵਿਸਰਜਨ ਲਈ ਲਿਜਾਣ ਸਮੇਂ ਸ਼ਰਧਾਲੂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਗਣੇਸ਼ ਸ਼ਰਧਾਲੂਆਂ ਕਿਹਾ ਕਿ ਪਿਆਰ ਅਤੇ ਸਤਿਕਾਰ ਨਾਲ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਕੇ ਸਵੇਰ-ਸ਼ਾਮ ਸ੍ਰੀ ਗਣੇਸ਼ ਦੀ ਆਰਤੀ ਉਤਾਰਦਿਆ ਸ਼੍ਰੀ ਗਣੇਸ਼ ਜੀ ਦੀ ਮਹਿੰਮਾ ਦਾ ਗੁਣਗਾਣ ‘ਤੇ ਵਿਧੀਪੂਰਵਕ ਗਣੇਸ਼ ਵੰਦਨਾ ਹੋਈ। ਇਸ ਮੌਕੇ ਸਮਾਜ ਸੇਵੀ ਜਸਵੀਰ ਕੌਰ ਸੱਗੂ ਦੀ ਅਗਵਾਈ ਹੇਠ ਵਾਰਡ ਨੰਬਰ ਅੱਠ ਦੀਆਂ ਔਰਤਾਂ ਨੇ ਭਗਵਾਨ ਗਣੇਸ ਦੀ ਮੂਰਤੀ ਨੂੰ ਵਿਸਰਜਨ ਕੀਤਾ। ਮੈਡਮ ਸੱਗੂ ਨੇ  ਦੱਸਿਆ ਕਿ ਸ਼੍ਰੀ ਗਣੇਸ਼ ਜੀ ਗੁਣਾਂ ਦੇ ਸਵਾਮੀ ਹੋਣ ਕਰਕੇ ਉਨ੍ਹਾਂ ਦਾ ਇੱਕ ਨਾਮ ਗਣਪਤੀ ਵੀ ਹੈ, ਸ੍ਰੀ ਗਣਪਤੀ ਆਦਿਦੇਵ ਹਨ, ਜਿਨ੍ਹਾਂ ਨੇ ਹਰੇਕ ਯੁਗ ਵਿੱਚ ਵੱਖ-ਵੱਖ ਅਵਤਾਰ ਲਿਆ, ਸ੍ਰੀ ਗਣੇਸ਼ ਚਤੁਰਥੀ ਦਾ ਵਰਤ ਵੀ ਰੱਖਿਆ ਜਾਂਦਾ ਹੈ। ਇਸ ਸਮੇਂ ਸ਼ਰਧਾਲੂਆਂ ਵਲੋਂ ਮਠਿਆਈਆਂ ਵੰਡਣ ਦੇ ਨਾਲ ਪਟਾਕੇ ਚਲਾ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਜਸਵੀਰ ਕੌਰ ਸੱਗੂ, ਰਜਨੀ ਗੰਭੀਰ, ਭਾਰਤੀ ਗੰਭੀਰ, ਸਿਮਰਨ ਕੌਰ, ਰਾਜਵੀਰ ਕੌਰ, ਮਨੀ ਸੇਠੀ, ਨਿਸ਼ਾ ਅਰੋੜਾ, ਸਮਰਿਤੀ ਸੇਠੀ, ਸਿਮਰਨ, ਗਿੰਨੀ ਸੱਗੂ ਅਤੇ ਪਿ੍ਰੰਸਦੀਪ ਸੱਗੂ, ਸਮੇਤ ਹੋਰ ਵੀ ਸ਼ਹਿਰ ਵਾਸੀ ਹਾਜਰ ਸਨ।