ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਮੁੱਲਾਂਪੁਰ ਦਾਖਾ ਚ ਖੂਨਦਾਨ ਕੈਂਪ ਲਗਾਇਆ

  • ਚੇਅਰਮੈਨ ਮੋਹੀ , ਡਾਕਟਰ ਕੰਗ ,ਹਰਨੇਕ ਛਪਾਰ, ਬਲੋਰਾ ਸਿੰਘ ਮੁੱਲਾਂਪੁਰ ਤੇ ਮੋਹਨ ਸਿੰਘ ਮਾਜਰੀ ਨੇ ਖੂਨਦਾਨ ਕੀਤਾ

ਮੁੱਲਾਂਪੁਰ ਦਾਖਾ, 18 ਅਕਤੂਬਰ( ਸਤਵਿੰਦਰ ਸਿੰਘ ਗਿੱਲ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ,ਇਸ ਕਰਕੇ ਅੱਜ ਜਾਣੀਕਿ 17 ਅਕਤੂਬਰ ਨੂੰ ਪੰਜਾਬ ਦੇ ਸਾਰੇ ਹਲਕਿਆਂ ਚ ਆਪ ਆਗੂਆਂ ਵਲੋ ਖੂਨਦਾਨ ਕੈਂਪ ਲਗਾਏ ਗਏ। ਇਸ ਕੜੀ ਤਹਿਤ ਅੱਜ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦੀ ਅਗਵਾਈ ਵਿੱਚ ਮੁੱਲਾਂਪੁਰ ਦਾਖਾ ਸ਼ਹਿਰ ਦੇ ਗੁਰਮਿਤ ਭਵਨ ਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 105 ਦੇ ਕਰੀਬ ਲੋਕਾਂ ਨੇ ਪੁੱਜ ਕੇ ਖੂਨਦਾਨ ਕੀਤਾ ਜਦਕਿ ਇਸ ਕੈਂਪ ਵਿੱਚ ਖੁਦ ਹਲਕਾ ਇੰਚਾਰਜ ਕੇ ਐਨ ਐਸ ਕੰਗ ਨੇ ਵੀ ਖੂਨਦਾਨ ਕੀਤਾ ਅਤੇ ਪੰਜਾਬ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ,ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਹਰਨੇਕ ਸਿੰਘ ਛਪਾਰ ਅਤੇ ਚੇਅਰਮੈਨ ਬਲੋਰਾ ਸਿੰਘ ਸਿੱਧਵਾਂ ਬੇਟ ਨੇ ਵੀ ਖੂਨਦਾਨ ਕੀਤਾ। ਲੁਧਿਆਣਾ ਸ਼ਹਿਰ ਦੇ ਗੁਰਦੇਵ ਹਸਪਤਾਲ ਅਤੇ ਪੀ ਸੀ ਟੀ ਕਾਲਜ ਬਦੋਵਾਲ ਦੇ ਫਾਰਮੈਸੀ ਦੇ ਸਟੂਡੈਂਟਸ ਦੀ ਟੀਮ ਵਲੋ ਇਹ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਹਲਕੇ ਦਾਖੇ ਦੇ ਵੱਡੀ ਗਿਣਤੀ ਵਲੰਟੀਅਰਜ਼ ਪੁੱਜੇ ਸਨ ਅਤੇ ਹਲਕੇ ਦੇ ਮੋਹਤਬਰਾਂ ਚ ਪਿੰਡਾਂ ਦੇ ਵੱਡੀ ਗਿਣਤੀ ਪੰਚ ਸਰਪੰਚ ਹਾਜਰ ਸਨ। ਇਸ ਮੌਕੇ ਪੰਜਾਬ ਦੇ ਮਾਰਕਫੈੱਡ ਦੇ  ਚੇਅਰਮੈਨ  ਅਮਨਦੀਪ ਸਿੰਘ ਮੋਹੀ,ਚੈਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਹਰਨੇਕ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਬਲੋਰਾ ਸਿੰਘ ਮੁੱਲਾਂਪੁਰ ,ਸ਼ਹਿਰੀ ਪ੍ਰਧਾਨ ਅਮਨ ਮੁੱਲਾਂਪੁਰ,ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋ,ਦਲਬੀਰ ਸਿੰਘ ਜੋਧਾਂ,ਸਰਪੰਚ ਪਰਮਿੰਦਰ ਸਿੰਘ ਮਾਜਰੀ,ਬਲਾਕ ਪ੍ਰਧਾਨ ਗੁਰਸੇਵਕ ਸਿੰਘ ,ਮਾਸਟਰ ਸੁਖਦੇਵ ਸਿੰਘ ਰੱਤੋਵਾਲ, ਆਪ ਆਗੂ ਮੋਹਨ ਸਿੰਘ ਮਾਜਰੀ,ਵਿਕੀ ਵਿਸ਼ਾਲ,ਬਲਾਕ ਪ੍ਰਧਾਨ ਤਪਿੰਦਰ ਸਿੰਘ,ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸਿੱਧਵਾਂ ਬੇਟ ,ਧਰਮਿੰਦਰ ਸਿੰਘ ਸਹੋਲੀ,ਸੁੱਖਾ ਬੋਪਾਰਾਏ, ਸਰਪੰਚ ਹਰਬੰਸ ਸਿੰਘ ਬਿੱਲੂ,ਬੇਅੰਤ ਸਿੰਘ ਬਾਸੀਆਂ ਬੇਟ, ਪਰਮਜੀਤ ਸਿੰਘ ਬਾਸੀਆਂ,ਆਪ ਆਗੂ ਕਮਲ ਦਾਖਾ,ਹਰਪ੍ਰੀਤ ਸਿੰਘ ਸਰਾਂ ਤਲਵੰਡੀ ਖੁਰਦ,ਨਵਤੇਜ ਸਿੰਘ ਈਸੇਵਾਲ,ਜਸ਼ਨ ਜਾਂਗਪੁਰ,ਪ੍ਰਭ ਮਲਸੀਹਾਂ,ਯਾਦਵਿੰਦਰ ਬੋਪਾਰਾਏ,ਜਗਦੇਵ ਸਿੰਘ ਦਿਓਲ ਬਾਲਕ ਪ੍ਰਧਾਨ,,ਚਮਕੌਰ ਸਿੰਘ ਮੁੰਡਿਆਣੀ,ਸਤਵਿੰਦਰ ਸਿੰਘ ਸਵੱਦੀ ਕਲਾਂ, ਵਿਜੇ ਚੌਧਰੀ,ਗੋਲਡੀ ,ਮਨੁ ਸ਼ਰਮਾਂ ਅਤੇ ਰਾਜੂ ਕਾਂਸਲ ਅਦਿ ਹਾਜਰ ਸਨ।