ਪਿੰਡ ਚੱਕ ਡਬ ਵਾਲਾ ਦੇ ਆਂਗਣਵਾੜੀ ਸੈਂਟਰ ਵਿਚ ਪੋਸ਼ਣ ਮਾਹ ਸਮਾਗਮ ਮਨਾਇਆ

ਫਾਜ਼ਿਲਕਾ, 21 ਸਤੰਬਰ : ਸੀ.ਡੀ.ਪੀ.ਓ ਮੈਡਮ ਨਵਦੀਪ ਦੀ ਅਗਵਾਈ ਹੇਠ ਪਿੰਡ ਚੱਕ ਡਬ ਵਾਲਾ ਦੇ ਆਂਗਣਵਾੜੀ ਸੈਂਟਰ ਵਿਚ ਪੋਸ਼ਣ ਮਾਹ ਟਾਹਲੀ ਵਾਲਾ ਬੋਦਲਾ ਸਕਰਲ ਪੱਧਰੀ ਸਮਾਗਮ ਮਨਾਇਆ ਗਿਆ। ਇਸ ਸਮਾਗਮ ਵਿਚ ਅਲਗ ਅਲਗ ਤਰ੍ਹਾਂ ਦੀਆਂ ਸਟਾਲਾਂ ਜਿਵੇਂ ਕਿ ਮਿਠਾ ਦਲੀਆ, ਨਮਕੀਨ ਦਲੀਆ, ਖਿਚੜੀ, ਖੀਰ, ਸੂਜੀ ਦਾ ਹਲਵਾ, ਸੁਕੀਆਂ ਦਾਲਾ, ਸੁੱਕੇ ਮੇਵੇ, ਹਰੀਆ ਅਤੇ ਪਤੇਦਾਰ ਸਬਜੀਆਂ ਅਤੇ ਫਲਾ ਆਦਿ ਸਟਾਲਾਂ ਸਜਾਈਆਂ ਗਈਆਂ। ਇਸ ਸਮਾਗਮ ਵਿਚ ਨਿਜੀ ਸਾਫ—ਸਫਾਈ ਬਾਰੇ, ਅਨੀਮੀਆ ਬਾਰੇ ਜਾਗਰੂਕ ਕਰਨਾ, ਰਸੋਈ ਦੀ ਸਾਫ—ਸਫਾਈ ਅਤੇ ਬਾਗਬਾਨੀ ਬਾਰੇ ਦਸਣਾ, ਹੱਥਾਂ ਦੀ ਸਾਫ—ਸਫਾਈ ਬਾਰੇ ਦਸਣ ਦੇ ਨਾਲ—ਨਾਲ ਪੋਸਟਰ ਬਣਾਉਣ ਆਦਿ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਗਤੀਵਿਧੀਆਂ ਵਿਚ ਪਿੰਡ ਦੇ ਸਾਰੇ ਲਾਭਪਾਤਰੀ ਹਾਜਰ ਹੋਏ ਅਤੇ ਉਨ੍ਹਾ ਨੂੰ ਇਨ੍ਹਾਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਗਿਆ। ਸਮਾਗਮ ਉਪਰੰਤ ਲਾਭਪਾਤਰੀ ਨੂੰ ਸਬਜੀਆਂ ਅਤੇ ਫਲਾਂ ਦੀ ਵੰਡ ਕੀਤੀ ਗਈ। ਇਸ ਦੇ ਨਾਲ ਹੀ ਸਾਰੇ ਸਰਕਲ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਿਰਕਤ ਕੀਤੀ ਅਤੇ ਸਮੂਹ ਸਟਾਫ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਸਰਕਲ ਸੁਪਰਵਾਈਜਰ, ਸੁਰਿੰਦਰ ਕੌਰ ਵਿਸ਼ੇਸ਼ ਤੌਰ *ਤੇ ਹਾਜਰ ਹੋਏ। ਪਿੰਡ ਦੀ ਪੰਚਾਇਤ ਅਤੇ ਜ਼ਸਪ੍ਰੀਤ ਭੁੱਲਰ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।