ਪਿੰਡ ਜੁੜਾਹਾਂ ਵਿਖੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਨਵੀਂ ਇਕਾਈ ਚੁਣੀ ਗਈ

  • ਸਰਬਸੰਮਤੀ ਨਾਲ ਜੁਗਰਾਜ ਸਿੰਘ  ਜੁੜਾਹਾਂ ਨੂੰ ਪ੍ਰਧਾਨ ਚੁਣਿਆ

ਮੁੱਲਾਂਪੁਰ ਦਾਖਾ 10 ਜੂਨ (ਸਤਵਿੰਦਰ ਸਿੰਘ ਗਿੱਲ) :  ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਰਹਿਨੁਮਾਈ ਹੇਠ ਪਿੰਡ ਜੁੜਾਹਾਂ ਜ਼ਿਲ੍ਹਾ ਲੁਧਿਆਣਾ ਵਿਖੇ ਸਰਬਸੰਮਤੀ ਨਾਲ ਯੂਨੀਅਨ ਦੀ ਨਵੀਂ ਇਕਾਈ ਚੁਣੀ ਗਈ। ਇਸ ਮੌਕੇ ਪ੍ਰਧਾਨ ਜੁਗਰਾਜ ਸਿੰਘਜੁੜਾਹਾਂ, ਸੀਨੀ: ਮੀਤ ਪ੍ਰਧਾਨ ਜਸਪਾਲ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ ,ਜਰਨਲ ਸਕੱਤਰ ਅਵਤਾਰ ਸਿੰਘ,ਸਹਾਇਕ ਸਵਰਨਜੀਤ ਸਿੰਘ, ਖਜਾਨਚੀ ਜਥੇਦਾਰ ਅਮਰ ਸਿੰਘ,ਸਹਾਇਕ ਅਮਨਦੀਪ ਸਿੰਘ,ਪ੍ਰੈਸ ਸਕੱਤਰ ਹਰਭਜਨ ਸਿੰਘ, ਸਹਾਇਕ ਜਗਜੀਤ ਸਿੰਘ ਆਦਿ ਆਗੂਆਂ ਦੀ ਸਰਬ ਸੰਮਤੀ ਨਾਲ ਚੋਣ ਹੋਈ ਤੋਂ ਇਲਾਵਾ ਮੈਂਬਰ ਜਗਤਾਰ ਸਿੰਘ, ਪ੍ਰਵੀਨ ਸਿੰਘ, ਜੰਗ ਸਿੰਘ, ਪ੍ਰਦੀਪ ਸਿੰਘ, ਅਰਮਾਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ,ਹਰਦੇਵ ਸਿੰਘ  ਆਦਿ ਚੁਣੇ ਗਏ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਚੌਂਕੀ ਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ,ਖਜ਼ਾਨਚੀ ਆਤਮਾ ਸਿੰਘ ਚੌਂਕੀਮਾਨ ਨੇ ਆਖਿਆ ਕਿ ਸਾਡੀ ਜੂਨੀਅਨ ਜਿਥੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦੀ ਹੈ ਉਥੇ ਹੀ ਸਭ ਤੋਂ ਪਹਿਲਾਂ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਵੀ ਸੰਘਰਸ਼ ਦੇ ਮੈਦਾਨ ਵਿਚ ਹਾਂ। ਆਗੂਆਂ ਨੇ ਅੱਗੇ ਆਖਿਆ ਕਿ ਸਰਕਾਰਾਂ ਕਿਸਾਨਾਂ ਵੱਲੋਂ ਪੁੱਤਾਂ ਵਾਂਗੂੰ ਪਾਲ਼ੀਆਂ ਫ਼ਸਲਾਂ ਦੀ ਪੂਰੀ ਕੀਮਤ ਦੇਣ ਤੋਂ ਹੱਥ ਖੜ੍ਹੇ ਕਰਦੀਆਂ ਹਨ‌ । ਉਥੇ ਹੀ ਪੰਜ ਦਰਿਆਵਾਂ ਦੀ ਧਰਤੀ ਅੱਜ ਪਾਣੀ ਤੋਂ ਵਾਂਜੀ ਕੀਤੀ ਜਾ ਰਹੀ ਹੈ। ਜਿਸ ਕਰਕੇ ਕਿਸਾਨਾਂ-ਮਜਦੂਰਾਂ ਨੌਜਵਾਨਾਂ ਦੇ ਹੱਕਾਂ ਲਈ ਚੜ੍ਹਦੇ ਸੂਰਜ ਨਾਲ ਹਰ ਰੋਜ਼ ਸੰਘਰਸ਼ ਕਰਨਾ ਪੈਂਦਾ ਹੈ। ਉਹਨਾਂ ਨੇ ਆਖਰ ਵਿਚ ਆਖਿਆ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਹਿਮ ਲੋੜ ਹੈ ।ਸੌ ਸਾਰੇ ਪਿੰਡਾਂ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਪਿੰਡ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੀ ਇਕਾਈ ਬਣਾਓ ਤਾਂ ਜੋ ਸਾਡੇ ਹੱਕਾਂ ਤੇ ਡਾਕੇ ਮਾਰਨ ਵਾਲੀਆਂ ਸਰਕਾਰਾਂ ਦੇ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰੀਏ। ਇਹ ਸਮੇਂ ਗੁਰਚਰਨ ਸਿੰਘ, ਤੇਜਾ ਸਿੰਘ, ਅਮਰਜੀਤ ਸਿੰਘ, ਪੰਚ ਤੇਜਿੰਦਰ ਸਿੰਘ, ਹਰਦੇਵ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਸਦਾਗਰ ਸਿੰਘ, ਜਗਦੀਪ ਸਿੰਘ, ਜਸਮਿੰਦਰ ਸਿੰਘ, ਬਲਵਿੰਦਰ ਸਿੰਘ,ਮੋਹਨ ਸਿੰਘ, ਜਸਵਿੰਦਰ ਸਿੰਘ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।