ਨਹਿਰੂ ਯੁਵਾ ਕੇਂਦਰ ਵਲੋਂ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਜਾਰੀ

ਬਰਨਾਲਾ, 14 ਸਤੰਬਰ : ਨਹਿਰੂ ਯੁਵਾ ਕੇਂਦਰ ਬਰਨਾਲਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਯੂਥ ਅਫਸਰ ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਵੱਖ ਵੱਖ ਪਿੰਡਾਂ ਵਿਚ  'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਜਾਰੀ ਹੈ। ਇਹ ਮੁਹਿੰਮ ਤਹਿਤ ਜਿੱਥੇ ਪੌਦੇ ਲਾਏ ਗਏ ਹਨ, ਓਥੇ ਪਿੰਡਾਂ ਦੀ ਮਿੱਟੀ ਨੂੰ ਕਲਸ਼ ਵਿਚ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਾਨ ਏ ਪੰਜਾਬ ਕਲਚਰਲ ਐਂਡ ਸਪੋਰਟਸ ਕਲੱਬ ਭੈਣੀ ਫੱਤਾ ਵਲੋਂ ਕਲੱਬ ਪ੍ਰਧਾਨ ਹਰਪ੍ਰੇਮ ਸਿੰਘ ਦੀ ਅਗਵਾਈ ਵਿੱਚ ਘਰ-ਘਰ ਜਾ ਕੇ ਮਿੱਟੀ ਨੂੰ ਇਕੱਠਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਜੁੜ ਕੇ ਦੇਸ਼ ਵਾਸੀ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ, ਓਥੇ ਹੀ ਕੌਮੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਪਿੰਡ ਉੱਪਲੀ ਵਿਚ ਰਾਸ਼ਟਰੀ ਯੂਥ ਵਲੰਟੀਅਰ ਨਵਰਾਜ ਸਿੰਘ ਤੇ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਇਹ ਮੁਹਿੰਮ ਚਲਾਈ ਗਈ। ਇਸ ਮੌਕੇ ਰਾਸ਼ਟਰੀ ਯੂਥ ਵਲੰਟੀਅਰ ਜੀਵਨ ਸਿੰਘ, ਅੰਮ੍ਰਿਤ ਸਿੰਘ ਤੇ ਰਘਵੀਰ ਸਿੰਘ ਹਾਜ਼ਰ ਸਨ।