ਕਿਰਤੀਆਂ ਨੂੰ ਹੁਨਰ ਵਿੱਦਿਆ ਦੇਣ ਵਾਲੇ ਭਗਵਾਨ ਵਿਸ਼ਵਕਰਮਾ ਦਾ ਨਾਮ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ : ਹਰਜੋਤ ਸਿੰਘ ਬੈਂਸ

ਨੰਗਲ 13 ਅਕਤੂਬਰ : ਸ੍ਰਿਸ਼ਟੀ ਦੇ ਰਚਨਹਾਰ ਸ਼ਿਲਪਕਲਾ ਨਾਲ ਸਮੁੱਚੇ ਕਿਰਤੀਆਂ ਨੂੰ ਹੁਨਰ ਵਿੱਦਿਆ ਦੇਣ ਵਾਲੇ ਭਗਵਾਨ ਵਿਸ਼ਵਕਰਮਾ ਦਾ ਨਾਮ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਪਰ ਦੜੋਲੀ ਵਿਖੇ ਭਗਵਾਨ ਵਿਸ਼ਵਕਰਮਾ ਦੇ ਅੱਕੋਬੜੀ ਮੰਦਿਰ ਵਿਖੇ ਸਲਾਨਾ ਭੰਡਾਰੇ ਵਿਚ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਸੇਧ ਦਿੱਤੀ। ਉਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਵਿਚ ਵੱਡਾ ਯੋਗਦਾਨ ਪਾਇਆ, ਜਗਤ ਦੇ ਨਿਰਮਾਣ ਅਤੇ ਸ਼ਿਰਜਣ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਇਸ ਲਈ ਕਿਰਤ ਦੇ ਦੇਵਤਾ ਨੂੰ ਅੱਜ ਦੇ ਦਿਨ ਕੁੱਲ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ। ਕੈਬਨਿਟ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਜੀਵਨ ਦੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਵੀ ਸਾਝੀਆਂ ਕੀਤੀਆਂ, ਜਿਨ੍ਹਾਂ ਦਾ ਧਰਮ ਤੇ ਇਤਿਹਾਸ ਵਿਚ ਵਰਨਣ ਕੀਤਾ ਗਿਆ ਹੈ। ਇਸ ਦੌਰਾਨ ਕਮੇਟੀ ਮੈਂਬਰ ਗੁਲਜਾਰ ਸਿੰਘ, ਅਜੀਤਪਾਲ ਸਿੰਘ,ਬਹਾਪੁਰ ਰਾਣਾ, ਸੁਭਕਰਨ ਰਾਣਾ, ਪ੍ਰਿੰ.ਬੰਟੀ, ਨੀਟੂ ਦੋਨਾਲ ਵੱਲੋਂ ਕੈਬਨਿਟ ਮੰਤਰੀ ਦਾ ਸਮਾਗਮ ਵਿਚ ਪਹੁੰਚਣ ਤੇ ਵਿਸੇਸ ਸਨਮਾਨ ਕੀਤਾ।ਇਸ ਮੌਕੇ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਪ੍ਰਿੰਸ ਉੱਪਲ ਸੂਬਾ ਸਕੱਤਰ ਸਪੋਰਟਸ ਵਿੰਗ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਸ਼ਿਵ ਕੁਮਾਰ, ਦਲਜੀਤ ਸਿੰਘ ਕਾਕਾ ਨਾਨਗਰਾ, ਰਾਜਲ ਬੈਂਸ, ਮਨਦੀਪ, ਰਾਜਵੀਰ ਸਿੰਘ, ਸੋਰਵ ਸੋਨੀ, ਸਰਵਣ ਸਿੰਘ, ਦੀਪਕ ਉੱਪਲ, ਬਚਿੱਤਰ ਸਿੰਘ ਬੈਂਸ, ਮਨੂ ਪੁਰੀ, ਰਾਹੁਲ ਸੋਨੀ, ਜਸਵਿੰਦਰ ਬਾਂਠ, ਸੱਮੀ ਬਰਾਰੀ,ਨਿਤਿਨ ਬਾਸੋਵਾਲ ਹਾਜ਼ਰ ਸਨ।