ਨਗਰ ਪੰਚਾਇਤ ਅਰਨੀਵਾਲਾ ਵੱਲੋਂ ਸਬਜੀ, ਫਰੂਟ ਅਤੇ ਚਾਹ ਪੱਤੀ ਤੋ ਤਿਆਰ ਜੈਵਿਕ ਖਾਦ ਦੀ ਸਟਾਲ ਲਗਾਈ

ਫਾਜਿਲਕਾ, 27 ਫਰਵਰੀ : ਨਗਰ ਪੰਚਾਇਤ ਅਰਨੀਵਾਲਾ ਸ਼ੇਖਸੁਭਾਨ ਦੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ  ਨੇ ਦੱਸਿਆ ਕਿ ਦਫਤਰ ਨਗਰ ਪੰਚਾਇਤ ਅਰਨੀਵਾਲਾ ਦੇ ਅੰਦਰ ਜੈਵਿਕ ਖਾਦ ਦੀ ਸਟਾਲ ਦਾ ਆਯੋਜਨ ਕੀਤਾ ਗਿਆ। ਇਹ ਸਟਾਲ 5 ਮਾਰਚ 2024 ਤੱਕ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਜੈਵਿਕ ਖਾਦ ਸਬਜੀ, ਫਰੂਟ ਅਤੇ ਚਾਹ ਪੱਤੀ ਤੋ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਟਾਲ ਲਗਾਉਣ ਦਾ ਉਦੇਸ਼ ਲੋਕਾ ਨੂੰ ਸਬਜੀ, ਫਰੂਟ ਦੇ ਛਿਲਕਿਆ, ਚਾਹ ਪੱਤੀ ਆਦਿ ਤੋਂ ਖਾਦ ਤਿਆਰ ਕਰਨ ਅਤੇ ਹੋਮ ਕੰਪੋਸਟਿੰਗ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਛਿਲਕਿਆਂ ਤੋਂ ਤਿਆਰ ਕੀਤੀ ਗਈ ਖਾਦ ਸਬੰਧੀ ਲੋਕਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਉਹ ਇਸ ਸਟਾਲ ਤੇ ਆਉਣ ਤੇ ਖਾਦ ਦੀ ਖਰੀਦ ਕਰਨ । ਇਹ ਖਾਦ 20 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜੈਵਿਕ ਖਾਦ ਦੀ ਵਰਤੋ ਘਰ ਦੇ ਗਮਲੇ ਵਿੱਚ ਜਾਂ ਬਗੀਚੇ ਵਿੱਚ ਕੀਤੀ ਜਾ ਸਕਦੀ ਹੈ ਅਤੇ ਆਸ ਪਾਸ ਦੀਆਂ ਨਰਸਰੀਆਂ ਦੇ ਮਾਲਕਾ ਨੂੰ ਵੀ ਬੇਨਤੀ ਹੈ ਕਿ ਉਹ ਦਫਤਰ ਵਿਖੇ ਲਗਾਈ ਗਈ ਸਟਾਲ ਤੋਂ ਜੈਵਿਕ ਖਾਦ ਦੀ ਖਰੀਦ ਕਰਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਸਬਜੀ, ਫਰੂਟ ਦੇ ਛਿਲਕਿਆ ਨੂੰ ਅਲੱਗ ਅਲੱਗ ਰੱਖੋ ਤਾਂ ਜੋ ਇਹਨਾਂ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕੇ। ਇਸ ਮੋਕੇ ਸ਼੍ਰੀ ਵਿਸ਼ਾਲ ਸਚਦੇਵਾ ਨੋਡਲ ਅਫਸਰ, ਸ਼੍ਰੀ ਹਰੀਸ਼ ਕੁਮਾਰ ਜਨਰਲ ਇੰਸਪੈਕਟਰ ਸ਼੍ਰੀ ਗੁਰਵਿੰਦਰ ਸਿੰਘ ਸੀ.ਐਫ ਅਤੇ ਸਵੱਛ ਭਾਰਤ ਦੀ ਟੀਮ ਹਾਜਰ ਸੀ।