ਪਿੰਡ ਜਾਂਗਪੁਰ ਦੀ ਈਦਗਾਹ ’ਤੇ ਮੁਸਲਮਾਨ ਭਾਈਚਾਰੇ ਨੇ ‘ਈਦ-ਊੱਲ-ਜੂਹਾਂ’ ਦਾ ਤਿਉਹਾਰ ਹਰਸ਼ੋ-ਹਲਾਸ਼ ਨਾਲ ਮਨਾਇਆ 

ਮੁੱਲਾਂਪੁਰ ਦਾਖਾ 29 ਜੂਨ (ਸਤਵਿੰਦਰ ਸਿੰਘ ਗਿੱਲ) : ਸਥਾਨਕ ਕਸਬੇ ਦੇ ਲਾਗਲੇ ਪਿੰਡ ਜਾਂਗਪੁਰ ਦੇ ਈਦਗਾਹ ਤੇ ਮੁਸਲਮਾਨ ਭਾਈਚਾਰੇ ਵੱਲੋਂ ‘ਈਦ-ਊੱਲ-ਜੂਹਾਂ’ ਦਾ ਪਵਿੱਤਰ ਦਿਨ ਬੜੇ ਹੀ ਹਰਸ਼ੋ-ਹਲਾਸ਼ ਨਾਲ ਮਨਾਇਆ । ਇਸ ਮੌਕੇ ਮੌਲਵੀ ਆਫਿਜ਼ ਇਸਮਾਇਲ ਨੇ ਨਿਮਾਜ਼ ਅਦਾ ਕੀਤੀ। ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ‘ਈਦ-ਊੱਲ-ਜੂਹਾਂ’ ਦੇ ਪਵਿੱਤਰ ਦਿਨ ਦੀ ਮੁਬਾਰਕਬਾਦ ਦੇਣ ਲਈ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਛੋਟੇ ਭਰਾ ਤੇ ਉੱਘੇ ਬਿਜਨਿਸ਼ਮੈਨ ਹਰਕਿੰਦਰ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸ਼ਹਿਰੀ ਪ੍ਰਧਾਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਕੌਂਸਲਰ ਸ਼ੁਸੀਲ ਕੁਮਾਰ ਵਿੱਕੀ ਚੌਧਰੀ, ਸੰਦੀਪ ਸਿੰਘ ਖਾਲਸਾ, ਦਾਦਾ ਗਰੇਵਾਲ, ਦੀਪ ਗਰੇਵਾਲ ਪੁੱਜੇ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲਕੇ ਅੱਜ ਦੇ ਇਸ ਪਵਿੱਤਰ ਦਿਨ ਦੀ ਵਧਾਈ ਦਿੱਤੀ। ਉਕਤ ਪੁੱਜੇ ਪਤਵੰਤੇ ਸੱਜਣਾਂ ਨੂੰ ਪ੍ਰਧਾਨ ਲਾਡੀ ਖਾਨ, ਪ੍ਰਧਾਨ ਤੇ ਸੈਕਟਰੀ ਫਰਿਆਦ ਅਲੀ ਨੇ ਖੁਸ਼ਆਮਦੀਦ ਆਖਿਆ ਤੇ ਧੰਨਵਾਦ ਕੀਤਾ। ਉਕਤ ਪੁੱਜੇ ਪਤਵੰਤੇ ਸੱਜਣਾਂ ਨੇ ਮੁਸਲਮਾਨ ਭਾਈਚਾਰੇ ਨੂੰ ਗਲੇ ਮਿਲਕੇ ਅੱਜ ਦੇ ਇਸ ਪਵਿੱਤਰ ਮੁਸਲਮਾਨ ਭਾਈਚਾਰੇ ਵੱਲੋਂ ਈਦਗਾਹ ਦੀ ਚਾਰਦੀਵਾਰੀ ਸਬੰਧੀ ਗਰੇਵਾਲ ਨੂੰ ਧਿਆਨ ਦਿਵਾਇਆ ਤੇ ਸ੍ਰ ਗਰੇਵਾਲ ਨੇ ਵਿਸ਼ਵਾਸ ਦੁਆਉਦਿਆ ਕਿਹਾ ਆਉਣ ਵਾਲੇ ਸਮੇਂ ਦੌਰਾਨ ਪਹਿਲ ਦੇ ਅਧਾਰ ਤੇ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸਾਮੂ, ਲਿਆਕਤ ਅਲੀ, ਲਵਪ੍ਰੀਤ ਸਿੰਘ, ਲਾਲੀ ਸਿੰਘ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਹਾਜਰ ਸਨ।