ਨਗਰ ਕੌਂਸਲ ਜਗਰਾਉਂ ਦੀ ਮਿਉਂਸਪਲ ਵਰਕਰਜ ਯੂਨੀਅਨ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਕੀਤੀ 

ਜਗਰਾਉਂ, 11 ਮਈ (ਰਛਪਾਲ ਸਿੰਘ ਸ਼ੇਰਪੁਰੀ) : ਨਗਰ ਕੌਂਸਲ ਜਗਰਾਉਂ ਦੀ ਮਿਉਂਸਪਲ ਵਰਕਰਜ ਯੂਨੀਅਨ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ 10 ਮਈ ਨੂੰ ਕੀਤੀ ਗਈ ਯੂਨੀਅਨ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਪੁਰਾਣੀ ਯੂਨੀਅਨ ਨੂੰ ਭੰਗ ਕਰਕੇ ਨਵੀਂ ਚੋਣ ਕਰਨ ਦੀ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਵਲੋਂ ਪ੍ਰਵਾਨਗੀ ਦਿੰਦੇ ਹੋਏ ਪੁਰਾਣੀ ਯੂਨੀਅਨ ਨੂੰ ਭੰਗ ਕੀਤਾ ਗਿਆ। ਅੱਜ ਯੂਨੀਅਨ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸ੍ਰੀ ਅਮਰਪਾਲ ਸਿੰਘ ਪ੍ਰਧਾਨ, ਸ੍ਰੀ ਹਰਦੀਪ ਸਿੰਘ ਢੋਲਣ ਮੀਤ ਪ੍ਰਧਾਨ, ਸ੍ਰੀ ਹਰੀਸ਼ ਕੁਮਾਰ ਜਨਰਲ ਸਕੱਤਰ, ਸ੍ਰੀ ਤਾਰਕ ਕੈਸ਼ੀਅਰ ਅਤੇ ਸ੍ਰੀਮਤੀ ਨਵਜੀਤ ਕੌਰ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ। ਇਸ ਮੀਟਿੰਗ ਵਿੱਚ ਸ੍ਰੀ ਵਿਜੈ ਕੁਮਾਰ ਜਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਹਨਾਂ ਵਲੋਂ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ ਗਈ। ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਅਮਰਪਾਲ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹਨਾਂ ਮੁਲਾਜਮਾਂ ਦੇ ਮਸਲਿਆਂ ਅਤੇ ਹੱਕਾਂ  ਸਬੰਧੀ ਪੂਰੀ ਲਗਨ ਅਤੇ ਮਿਹਨਤ ਨਾਲ ਸਾਰੇ ਮੁਲਾਜਮਾਂ ਨੂੰ ਨਾਲ ਲੈ ਕੇ ਯੂਨੀਅਨ ਵਿੱਚ ਕੰਮ ਕਰਨਗੇ। ਬਾਕੀ ਨਵੇਂ ਚੁਣੇ ਗਏ ਸਾਰੇ ਅਹੁੱਦੇਦਾਰਾਂ ਵਲੋਂ ਵੀ ਸਮੂਹ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ। ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਅਮਰਪਾਲ ਸਿੰਘ ਵਲੋਂ ਕਿਹਾ ਗਿਆ ਕਿ ਇਹਨਾਂ ਨਵੇਂ ਚੁਣੇ ਗਏ ਅਹੁੱਦੇਦਾਰਾਂ ਸਬੰਧੀ ਜਲਦ ਹੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਵੀ ਭੇਜੀ ਜਾਵੇਗੀ। ਇਸ ਮੌਕੇ ਤੇ ਉਕਤ ਤੋਂ ਇਲਾਵਾ ਸ੍ਰੀ ਦਵਿੰਦਰ ਸਿੰਘ, ਸ੍ਰੀ ਬੇਅੰਤ ਸਿੰਘ, ਸ੍ਰੀ ਮੇਜਰ ਕੁਮਾਰ ਮੁਲਾਜਮ ਹਾਜਰ ਸਨ।