ਸਿੱਧਵਾਂ ਬੇਟ ‘ਚ 3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾ ਮਿਲ ਕੇ ਪਤੀ ਦਾ ਕੀਤਾ ਕਤਲ, ਪੁਲਿਸ ਵੱਲੋਂ ਜਾਂਚ ਸ਼ੁਰੂ

ਸਿੱਧਵਾਂ ਬੇਟ, 31 ਅਕਤੂਬਰ : ਨੇੜਲੇ ਪਿੰਡ ਮਧੇਪੁਰ ਵਿੱਚ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਕੌਰ ਤਿੰਨ ਬੱਚਿਆਂ ਦੀ ਮਾਂ ਹੈ, ਜਿਸ ਦੇ ਚਰਨਜੀਤ ਸਿੰਘ ਵਾਸੀ ਬਾਘੀਵਾਲਾ (ਸ਼ਾਹਕੋਟ) ਨਾਲ ਨਜਾਇਜ਼ ਸਬੰਧ ਸਨ, ਜੋ ਅਕਸਰ ਹੀ ਬਲਜੀਤ ਕੌਰ ਨੂੰ ਮਿਲਣ ਆਉਂਦਾ ਰਹਿੰਦਾ ਸੀ। ਜਿਸ ਦਾ ਉਸਦੇ ਪਤੀ ਗੁਰਦੀਪ ਸਿੰਘ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਤੇ ਗੁਆਂਢੀਆਂ ਵੱਲੋਂ ਵੀ ਇਤਰਾਜ ਜਤਾਇਆ ਜਾਂਦਾ ਸੀ। ਬੀਤੀ ਰਾਤ ਜਦੋਂ ਚਰਨਜੀਤ ਸਿੰਘ ਪਿੰਡ ਮਧੇਪੁਰ ਬਲਜੀਤ ਕੌਰ ਨੂੰ ਮਿਲਣ ਆਇਆ ਤਾਂ ਉਸਦਾ ਗੁਰਦੀਪ ਸਿੰਘ ਨੇ ਵਿਰੋਧ ਕੀਤਾ, ਜਿਸ ਕਾਰਨ ਬਲਜੀਤ ਕੌਰ ਤੇ ਉਸਦੇ ਪ੍ਰੇਮੀ ਚਰਨਜੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਦੋਂ ਇਸ ਘਟਨਾਂ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਅਤੇ ਸਿੱਧਵਾਂ ਬੇਟ ਦੇ ਥਾਣਾ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਪਹੁੰਚੇ ਅਤੇ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।