ਬਸੀ ਪਠਾਣਾਂ ਸਬ ਡਵੀਜ਼ਨ ਵਿੱਚ 164 ਤੋਂ ਵੱਧ ਬਕਾਇਆ ਇੰਤਕਾਲ ਹੋਏ ਦਰਜ 

  • ਵਿਧਾਇਕ ਸ੍ਰੀ ਰੁਪਿੰਦਰ ਸਿੰਘ ਹੈਪੀ ਨੇ ਇੰਤਕਾਲ ਨਿਪਟਾਉਣ ਲਈ ਲਗਾਏ ਗਏ ਕੈਂਪ ਦਾ ਕੀਤਾ ਨਿਰੀਖਣ 
  • ਲੋਕਾਂ ਅਤੇ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦ, ਸਰਕਾਰ ਦੇ ਉਪਰਾਲੇ ਦੀ ਸ਼ਲਾਘਾ 

ਬੱਸੀ ਪਠਾਣਾਂ, 06 ਜਨਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ ਵਲੋਂ ਅੱਜ ਮਿਤੀ 06 ਜਨਵਰੀ ਨੂੰ ਛੁੱਟੀ ਵਾਲੇ ਦਿਨ ਜ਼ਿਲ੍ਹੇ  ਵਿੱਚ ਬਕਾਇਆ ਪਏ ਇੰਤਕਾਲ ਦਰਜ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ  ਦੁਪਹਿਰ ਕਰੀਬ 03 ਵਜੇ ਤਕ ਤਹਿਸੀਲ ਦਫਤਰ ਬਸੀ ਪਠਾਣਾਂ ਵਿੱਚ 84 , ਪਟਵਾਰ ਖਾਨਾ ਚੁੰਨੀ ਕਲਾਂ 40 ਅਤੇ ਤਹਿਸੀਲ ਦਫਤਰ ਖਮਾਣੋਂ ਵਿਖੇ 40 ਇੰਤਕਾਲ ਦਰਜ ਕਰਨ ਸੰਬਧੀ ਪ੍ਰਾਪਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਸ.ਹੈਪੀ ਨੇ ਦੱਸਿਆ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਲਈ ਇਹ ਵਿਸ਼ੇਸ਼ ਕੈਂਪ ਅਯੋਜਿਤ ਕੀਤੇ ਗਏ ਹਨ ਤਾਂ ਜੋ ਜਿਲ੍ਹਾ ਵਾਸੀਆਂ ਦੇ ਕਾਫੀ ਸਮੇਂ ਤੋਂ ਲੰਬਿਤ ਪਏ ਇੰਤਕਾਲ ਦਰਜ ਕਰਵਾਉਣ ਦੇ ਕੇਸਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਕੈਂਪ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਕਿ ਛੁੱਟੀ ਵਾਲੇ ਦਿਨ ਵੀ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਦਫਤਰਾਂ ਵਿਚ ਆ ਕੇ ਲੋਕਾਂ ਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਗਿਆ।