ਮੋਗਾ ਪੁਲਿਸ ਦੀ ਨਸਿ਼ਆਂ ਖਿਲਾਫ਼ ਵੱਡੀ ਤਲਾਸ਼ੀ ਮੁਹਿੰਮ, 19 ਸਮੱਲਗਰ ਗ੍ਰਿਫਤਾਰ

  • 60 ਕਿੱਲੋ ਭੁੱਕੀ, 38.5 ਗ੍ਰਾਮ ਹੈਰੋਇਨ, 660 ਨਸ਼ੀਲੀਆਂ ਗੋਲੀਆਂ, 137 ਪੇਟੀਆਂ ਸ਼ਰਾਬ, 13 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ

ਮੋਗਾ, 26 ਜੁਲਾਈ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੋਗਾ ਪੁਲਿਸ ਨਸਿ਼ਆਂ ਵਿਰੁੱਧ ਸਖਤ ਕਾਰਵਾਈਆਂ ਕਰ ਰਹੀ ਹੈ। ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾ ਰਿਹਾ। ਢੁਕਵੀਆਂ ਗਤੀਵਿਧੀਆਂ ਮੋਗਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸਦੀ ਲਗਾਤਾਰਤਾ ਵਿੱਚ ਅੱਜ ਮੋਗਾ ਪੁਲਿਸ ਨੇ ਡੀ.ਆਈ.ਜੀ. ਫਰੀਦਕੋਟ ਰੇਂਜ ਸ੍ਰੀ ਅਜੈ ਮਲੂਜਾ ਅਤੇ ਉਪ ਕਪਤਾਨ ਪੁਲਿਸ ਮੋਗਾ ਸ੍ਰੀ ਜੇ. ਇਲਨਚੇਲੀਅਨ ਦੀ ਨਿਗਰਾਨੀ ਹੇਠ 2 ਐਸ.ਪੀ., 5 ਡੀ.ਐਸ.ਪੀ. ਅਤੇ ਵੱਖ ਵੱਖ ਰੈਂਕਾਂ ਦੇ ਕੁੱਲ 448 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਕੇ ਜਿ਼ਲ੍ਹੇ ਵਿੱਚ ਨਸਿ਼ਆਂ ਨਾਲ ਸਬੰਧਤ 13 ਜਗ੍ਹਾਵਾਂ ਤੇ ਘੇਰਾਬੰਦੀ ਅਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਸਰਚ ਆਪ੍ਰੇਸ਼ਨ ਦੌਰਾਨ 16 ਮੁਕੱਦਮੇ ਦਰਜ ਕਰਕੇ 19 ਸਮੱਗਲਰ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ 60 ਕਿੱਲੋ ਭੁੱਕੀ, 38.5 ਗ੍ਰਾਮ ਹੈਰੋਇਨ, 660 ਨਸ਼ੀਲੀਆਂ ਗੋਲੀਆਂ, 137 ਪੇਟੀਆਂ ਸ਼ਰਾਬ, 13 ਹਜ਼ਾਰ ਰੁਪਏ ਡਰੱਗ ਮਨੀ, 1 ਬੋਲੈਰੋ ਗੱਡੀ ਬਰਾਮਦ ਕੀਤੀ ਗਈ। ਇਸ ਅਪ੍ਰੇਸ਼ਨ ਦੌਰਾਨ ਪਿਛਲੇ ਐਨ.ਡੀ.ਪੀ.ਐਸ. ਕੇਸ ਦੇ 1 ਮੁਲਜ਼ਮ ਅਤੇ 2 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 108 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕਰਨ ਉਪਰੰਤ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਕੁੱਲ 150 ਵਾਹਨਾਂ ਦੀ ਚੈਕਿੰਗ ਕੀਤੀ ਅਤੇ 3 ਵਾਹਨ ਜ਼ਬਤ ਕੀਤੇ ਗਏ।