ਵਿਧਾਇਕ ਸੇਖੋਂ ਨੇ ਜ਼ਿਲ੍ਹਾ ਲਾਇਬ੍ਰੇਰੀ ਫਰੀਦੋਟ ਦਾ ਕੀਤਾ ਦੌਰਾ

ਫਰੀਦਕੋਟ 22 ਜੁਲਾਈ : ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਵਿਖੇ 38 ਲੱਖ ਰੁਪਏ ਦੀ ਲਾਗਤ ਨਾਲ ਬਣੀ ਜ਼ਿਲ੍ਹਾ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਉਥੇ ਚੱਲ ਰਹੇ ਸਿਵਲ ਵਰਕਸ ਦੇ ਕੰਮ ਦਾ ਜਾਇਜ਼ਾ ਲਿਆ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਬੁਹਤ ਹੀ ਜਲਦ  ਲੋਕਾਂ ਲਈ ਖੋਲ ਦਿੱਤੀ ਜਾਵੇਗੀ। ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦੀਆਂ 37 ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ। ਲਾਇਬ੍ਰੇਰੀ ਵੱਲ ਹੋਰ ਵੀ ਨੋਜਵਾਨਾਂ ਨੂੰ ਜੋੜਨ ਦੇ ਲਈ ਇਸ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏ.ਸੀ., ਕੰਪਿਊਟਰ ਅਤੇ ਇੰਟਰਨੈਟ ਸਮੇਤ ਹੋਰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਲਕਾ ਵਿਧਾਇਕ ਵੱਲੋਂ ਲਾਇਬ੍ਰੇਰੀ ਦੇ ਨਾਲ਼ ਨਾਲ਼ ਸਭਿਆਚਰਕ ਕੇਂਦਰ ਵਿਖੇ ਓਪਨ ਏਅਰ ਥੀਏਟਰ ਦਾ ਵੀ ਦੌਰਾ ਕੀਤਾ ਅਤੇ ਉਥੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ।