ਵਿਧਾਇਕ ਪਰਾਸ਼ਰ ਨੇ ਸੜਕਾਂ ਦੇ ਬੁਨਿਆਦੀ ਢਾਂਚੇ ਅਤੇ ਪਾਰਕਾਂ ਨੂੰ ਅਪਗ੍ਰੇਡ ਕਰਨ ਲਈ ਲਗਭਗ 6.47 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ

ਲੁਧਿਆਣਾ, 25 ਅਕਤੂਬਰ : ਹਲਕੇ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਪਾਰਕਾਂ ਨੂੰ ਵਿਕਸਤ ਕਰਨ ਲਈ ਕੰਮ ਕਰਦੇ ਹੋਏ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ ਕੇਂਦਰੀ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੀਬ 6.47 ਕਰੋੜ ਰੁਪਏ ਦੇ ਇੱਕ ਦਰਜਨ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰਾਜੈਕਟਾਂ ਵਿੱਚ ਰੜੀ ਮੁਹੱਲਾ (ਵਾਰਡ ਨੰਬਰ 62) ਦੀਆਂ ਗਲੀਆਂ ਨੂੰ ਮੁੜ ਬਣਾਉਣ; ਵਾਰਡ ਨੰਬਰ 58, 59, 60 ਅਤੇ 61 ਦੇ ਵੱਖ-ਵੱਖ ਇਲਾਕਿਆਂ ਦੀਆਂ ਗਲੀਆਂ; ਤਿਲਕ ਨਗਰ (ਵਾਰਡ ਨੰਬਰ 56) ਦੀਆਂ ਗਲੀਆਂ; ਮੋਹਰ ਸਿੰਘ ਨਗਰ (ਵਾਰਡ ਨੰਬਰ 54) ਦੀਆਂ ਗਲੀਆਂ ਅਤੇ ਵਾਰਡ ਨੰਬਰ 61 ਵਿੱਚ ਵੱਖ-ਵੱਖ ਇਲਾਕਿਆਂ ਦੀਆਂ ਗਲੀਆਂ ਨੂੰ ਮੁੜ ਬਣਾਉਣ ਦੇ ਪ੍ਰਾਜੈਕਟ ਸ਼ਾਮਲ ਹਨ। ਵਿਧਾਇਕ ਪਰਾਸ਼ਰ ਨੇ ਨਯਾ ਮੁਹੱਲਾ, ਬਰਾਊਨ ਰੋਡ ਅਤੇ ਮੋਚਪੁਰਾ ਇਲਾਕੇ (ਵਾਰਡ ਨੰਬਰ 62) ਦੀਆਂ ਲਿੰਕ ਗਲੀਆਂ; ਕਿਲਾ ਮੁਹੱਲਾ (ਵਾਰਡ ਨੰਬਰ 59) ਦੀਆਂ ਗਲੀਆਂ, ਕਪੂਰ ਹਸਪਤਾਲ ਰੋਡ 'ਤੇ ਸਾਈਡ ਬਰਮ ਲਗਾਉਣ ਦੇ ਕੰਮ (ਵਾਰਡ ਨੰਬਰ 59); ਬਾਬਾ ਥਾਨ ਸਿੰਘ ਚੌਕ (ਵਾਰਡ ਨੰਬਰ 54 ਅਤੇ 56) ਤੋਂ ਸ਼ਗੁਨ ਪੈਲੇਸ ਨੂੰ ਜਾਂਦੀ ਮੁੱਖ ਸੜਕ ਦੀ ਮੁੜ ਉਸਾਰੀ ਅਤੇ ਵਾਰਡ ਨੰਬਰ 59 ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਦੇ ਪੁਨਰ ਨਿਰਮਾਣ ਲਈ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ (ਵਾਰਡ ਨੰਬਰ 62) ਨੇੜੇ ਹਾਤਾ ਸ਼ੇਰ ਗੰਜ ਵਿੱਚ ਪਾਰਕ; ਮੋਹਰ ਸਿੰਘ ਨਗਰ ਪਾਰਕ; ਹਰਗੋਬਿੰਦ ਮਾਰਗ ਪਾਰਕ ਅਤੇ ਸਿਵਲ ਹਸਪਤਾਲ ਨੇੜੇ ਚਿਲਡਰਨ ਪਾਰਕ ਨੂੰ ਅਪਗ੍ਰੇਡ ਕਰਨ ਲਈ ਵੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਬੁੱਧਵਾਰ ਨੂੰ ਕਰੀਬ 6.47 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕੰਮ ਕਰ ਰਹੀ ਹੈ। ਵਿਧਾਇਕ ਪਰਾਸ਼ਰ ਨੇ ਅੱਗੇ ਦੱਸਿਆ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਅਤੇ ਗੁਣਵੱਤਾ 'ਤੇ ਵੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਠੇਕੇਦਾਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਗੜਬੜੀ ਪਾਈ ਗਈ ਤਾਂ ਉਹਨਾਂ ਖਿ਼ਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।