ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਅੱਖਾ ਦੀ ਜਾਂਚ ਲਈ ਵਿਧਾਇਕ ਜਗਦੀਪ ਗੋਲਡੀ ਜਲਾਲਾਬਾਦ ਨੇ ਕੀਤੀ ਪਹਿਲ

  • ਜਯੋਤੀ ਐਨ ਜੀ ਓ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਕੀਤੀ ਜਾਵੇਗੀ ਜਾਂਚ ਅਤੇ ਵੰਡਿਆ ਜਾਵੇਗੀ ਐਨਕਾ

ਫਾਜ਼ਿਲਕਾ 11 ਸਤੰਬਰ : ਫਾਜ਼ਿਲਕਾ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਸਾਰੇ ਬੱਚਿਆਂ ਦੀ ਅੱਖਾ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਬੱਚਿਆਂ ਨੂੰ ਨਜ਼ਰ ਘਟ ਹੋਈ ਉਸ ਨੂੰ ਲੋੜ ਅਨੁਸਾਰ ਮੁਫ਼ਤ ਐਨਕ ਦਿੱਤੀ ਜਾਵੇਗੀ। ਇਸ ਮੁਹਿੰਮ ਦੀ ਪਹਿਲ ਕਰਦੇ ਹੋਏ ਜਲਾਲਾਬਾਦ ਦੇ  ਵਿਧਾਇਕ  ਜਗਦੀਪ ਕੰਬੋਜ ਗੋਲਡੀ ਨੇ ਕਰਦੇ ਹੂਏ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਿਹਤ ਵਿਭਾਗ , ਸਿੱਖਿਆ ਅਤੇ ਜਯੋਤੀ ਫਾਊਂਡੇਸ਼ਨ ਐਨ ਜੀ ਓ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦਸਿਆ ਕਿ ਵਿਧਾਇਕ ਜਗਦੀਪ ਗੋਲਡੀ ਨੇ ਉਨ੍ਹਾਂ ਨਾਲ ਸਕੂਲੀ ਬੱਚਿਆਂ ਦੇ ਅੱਖਾ ਦੀ ਜਾਂਚ ਲਈ ਪਹਿਲ ਕਰਦੇ ਹੋਏ ਸਟਾਫ ਦੀ ਮੰਗ ਕੀਤੀ ਹੈ ਜਿਸ ਨਾਲ ਸਿਹਤ ਵਿਭਾਗ ਦੀ ਸਾਰੀ ਟੀਮ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਸਕੂਲੀ ਟੀਚਰ ਨੂੰ ਇਸ ਬਾਰੇ ਅੱਖਾ ਦੇ ਮਾਹਿਰ ਵਲੋ ਇੱਕ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਸਕੂਲਾਂ ਵਿਚ ਸਕਰੀਨਿੰਗ ਕੈਂਪ ਰਾਹੀਂ ਬੱਚਿਆਂ ਦਾ ਅੱਖਾ ਦਾ ਚੈਕ ਅੱਪ ਕੀਤਾ ਜਾਵੇਗਾ । ਇਸ ਦੌਰਾਨ ਸਮੂਹ ਅਧਿਕਾਰੀਆ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿਚ ਸਿੱਖਿਆ  ਅਤੇ ਸਿਹਤ ਸਹੂਲਤਾਂ ਲਈ ਗੰਭੀਰ ਹੈ ਅਤੇ ਸਕੂਲੀ ਬੱਚਿਆ ਦੀ ਅੱਖਾ ਦੀ ਜਾਂਚ ਲਈ ਜਯੋਤੀ ਫਾਊਂਡੇਸ਼ਨ ਨਾਲ ਮਿਲ ਕੇ ਅਸੀਂ ਕੰਮ ਕਰਨਗੇ ਜਿਸ ਵਿਚ ਹਲਕਾ ਜਲਾਲਾਬਾਦ ਦੇ ਸਾਰੇ ਪਿੰਡ ਕਵਰ ਹੋਣਗੇ । ਉਹਨਾਂ ਦੱਸਿਆ ਕਿ ਅਗਰ ਪੜ੍ਹਨ ਵੇਲੇ ਸਕੂਲੀ ਬੱਚਿਆ ਦੀ ਨਜ਼ਰ ਸਹੀ ਹੋਵੇਗੀ ਤਾਂ ਭਵਿੱਖ ਵਿਚ ਉਹਨਾਂ ਨੂੰ  ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ  ਨਾਲ  ਮਿਲ ਕੇ ਸਾਰੇ ਸਕੂਲਾਂ ਦਾ ਕਲੱਸਟਰ ਅਤੇ ਟ੍ਰੇਨਿੰਗ ਪ੍ਰੋਗਰਾਮ ਇਸ ਹਫਤੇ ਪੂਰਾ ਕਰ ਲਿਆ ਜਾਵੇਗਾ ਅਤੇ ਅਗਲੇ ਹਫਤੇ ਤੋਂ ਸਕੂਲੀ ਬੱਚਿਆ ਦੀ ਅੱਖਾ ਦੀ  ਸਕਰੀਨਿੰਗ ਕਰ ਕੇ ਉਨ੍ਹਾਂ ਨੂੰ ਜਲਦੀ ਦੀ  ਐਨਕਾ  ਮੁਫ਼ਤ ਦਿੱਤੀ ਜਾਵੇਗੀ। ਇਸ ਦੌਰਾਨ ਜਿਲਾ ਸਿੱਖਿਆ ਦਫ਼ਤਰ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਆਰ ਬੀ ਐੱਸ ਕੇ ਟੀਮਾਂ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ , ਦੇਵ ਕਾਂਤ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ , ਦਿਵੇਸ਼ ਕੁਮਾਰ ਮਾਸ ਮੀਡੀਆ ਵਿੰਗ , ਸ਼ਾਂਤ ਵਰਮਾ ਅਤੇ ਸਟਨੋ ਰੋਹਿਤ ਸਚਦੇਵਾ ਮੌਜੂਦ ਸੀ।