ਵਿਧਾਇਕ ਇਆਲੀ ਨੇ ਡਾ.ਬੀ.ਆਰ.ਅੰਬੇਡਕਰ ਭਵਨ ’ਚ ਰਾਸ਼ਟਰੀ ਝੰਡਾ ਚੜ੍ਹਾਇਆ 

  • ਕਿਹਾ! ਸੈਂਕੜੇ ਕੁਰਬਾਨੀਆਂ ਦੇ ਕੇ ਅੰਗਰੇਜ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਇਆ

ਮੁੱਲਾਪੁਰ ਦਾਖਾ 16 ਅਗਸਤ (ਸਤਵਿੰਦਰ ਸਿੰਘ ਗਿੱਲ) -  ਸਥਾਨਕ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਦੇਸ਼ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦੇਸ਼ ਦਾ ਤਿਰੰਗਾ ਝੰਡਾ ਚੜ੍ਹਾਇਆ ਇਸ ਮੌਕੇ ਡਾ.ਬੀ.ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਹਾਜਰ ਸਨ। ਵਿਧਾਇਕ ਇਆਲੀ ਨੇ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਗੁਲਾਮੀ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ, ਸੈਂਕੜੇ ਕੁਰਬਾਨੀਆਂ ਦੇ ਕੇ ਅੰਗਰੇਜ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਇਆ ਤੇ ਫਿਰ ਕਿਤੇ ਜਾ ਕੇ ਆਜ਼ਾਦੀ ਮਿਲੀ ਹੈ, ਇਸ ਲਈ ਉਨ੍ਹਾਂ ਮਹਾਨ ਸੂਰਬੀਰ ਯੋਧਿਆ ਦੀ ਸ਼ਹਾਦਤ ਸਦਕਾ ਅਜ਼ਾਦੀ ਮਿਲੀ ਹੈ। ਪ੍ਰਧਾਨ ਬੋਪਾਰਾਏ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਸਦਕਾ ਬੇਸ਼ੱਕ ਸਾਡਾ ਦੇਸ ਅੱਜ ਆਜ਼ਾਦ ਹੈ, ਪਰ ਕਿਤੇ ਨਾ ਕਿਤੇ ਦੇਸ਼ ਨੂੰ ਸਰਮਸਾਰ ਕਰਨ ਵਾਲੇ ਸ਼ਰਾਰਤੀ ਅਨਸ਼ਰ ਛੁਪੇ ਬੈਠੇ ਹਨ ਜੋ ਆਏ ਦਿਨ ਸਾਡੇ ਐਸ.ਸੀ ਸਮਾਜ ਦੇ ਲੋਕਾਂ ਨਾਲ ਵਿਤਕਰਾ ਕਰਦੇ ਹਨ। ਮਨੀਪੁਰ ਵਰਗੀਆਂ ਘਟਨਾਵਾਂ ਦਾ ਰੋਸ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਐੱਸ.ਸੀ ਸਮਾਜ ਦੇ ਹਾਲਾਤ ਨਹੀਂ ਬਦਲੇ। ਏ. ਐੱਸ.ਆਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਐੱਸ.ਐੱਮ ਕਰਮਜੀਤ ਸਿੰਘ ਕਲੇਰ, ਕੈਸ਼ੀਅਰ ਸੁਖਮਿੰਦਰ ਸਿੰਘ ਮੋਹੀ, ਏ.ਐੱਸ.ਆਈ ਪ੍ਰੀਤਮ ਸਿੰਘ, ਲੈਕਚਰਾਰ ਲਾਲ ਸਿੰਘ, ਰਣਜੀਤ ਸਿੰਘ ਐੱਲ.ਆਈ.ਸੀ, ਸਾਬਕਾ ਸਰਪੰਚ ਨਿਰਮਲ ਸਿੰਘ, ਬਲਜਿੰਦਰ ਸਿੰਘ ਪੱਪਾ, ਐੱਸ.ਐੱਮ ਜਸਵੰਤ ਸਿੰਘ ਭੱਟੀ, ਪ੍ਰੈੱਸ ਸਕੱਤਰ ਮਲਕੀਤ ਸਿੰਘ ਭੱਟੀਆ, ਡਾ. ਧਰਮਪਾਲ ਸਿੰਘ, ਮੱਘਰ ਸਿੰਘ, ਜਗਤਾਰ ਸਿੰਘ ਐੱਫ.ਸੀ.ਆਈ, ਪਿ੍ਰੰ. ਰਾਜਿੰਦਰ ਸਿੰਘ, ਐੱਸ.ਐੱਮ ਬਲਜਿੰਦਰ ਸਿੰਘ ਅਧਿਆਪਕ ਭੁਪਿੰਦਰ ਸਿੰਘ ਚੰਗਣ, ਤਰਲੋਕ ਸਿੰਘ ਮੁੱਲਾਂਪੁਰ, ਰਤਨ ਸਿੰਘ ਕੈਲਪੁਰ, ਰਾਜਵਿੰਦਰ ਕੌਰ ਅਤੇ ਦਲਵਾਰ ਕੌਰ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜਰ ਸਨ।