ਪ੍ਰਵਾਸੀ ਮਜ਼ਦੂਰਾਂ ਨੇ ਸਵੱਦੀ ਕਲਾਂ ਚ ਕੀਤੀ ਗੁੰਡਾਗਰਦੀ, ਨੌਜਵਾਨ ਨੂੰ ਬੁਰੀ ਤਰਾਂ ਕੁੱਟਿਆ 

  • ਭਈਆਂ ਖਿਲਾਫ ਪਿੰਡ ਨੇ ਪਾਇਆ ਮਤਾ, 14 ਜੂਨ ਤੱਕ ਮਜ਼ਦੂਰ ਪਿੰਡ ਛੱਡ ਦੇਣ : ਪੰਚਾਇਤ

ਮੁੱਲਾਂਪੁਰ ਦਾਖਾ, 12 ਜੂਨ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਵਿੱਚ ਬੀਤੀ ਰਾਤ ਪ੍ਰਵਾਸੀ ਮਜ਼ਦੂਰਾਂ (ਭਈਆਂ) ਵਲੋ ਕੀਤੀ ਗੁੰਡਾਗਰਦੀ ਤੋ ਬਾਅਦ ਅੱਜ ਸਵੇਰੇ ਸਮੁੱਚਾ ਨਗਰ ਇਕ ਮੰਚ ਤੇ ਖੜਾ ਦਿਖਾਈ ਦਿੱਤਾ ਤੇ ਨਗਰ ਨਿਵਾਸੀਆਂ ਨੇ ਇਹਨਾ ਪ੍ਰਵਾਸੀ ਮਜਦੂਰਾਂ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ ਅੱਜ ਤੋ ਦੋ ਦਿਨ ਬਾਅਦ ਜਾਣੀਕਿ 14 ਜੂਨ ਤੋ ਬਾਅਦ ਪਿੰਡ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਨਹੀਂ ਰਹਿ ਸਕੇਗਾ। ਇਸ ਵਿਚ ਸਿਰਫ ਉਹਨਾਂ ਮਜਦੂਰਾਂ ਨੂੰ ਛੋਟ ਮਿਲੀ ਹੈ ਜਿਹਨਾਂ ਦੀਆਂ ਵੋਟਾਂ ਇਸ ਨਗਰ ਵਿੱਚ ਬਣ ਚੁੱਕੀਆਂ ਹਨ। ਸਰਪੰਚ ਲਾਲ ਸਿੰਘ,ਪੰਚ ਜਗਦੀਪ ਸਿੰਘ ਜੱਗਾ, ਗੁਰਤੇਜਪਾਲ ਸਿੰਘ ਤੂਰ,ਪੰਚ ਤਰਲੋਕ ਸਿੰਘ,ਬਲਜਿੰਦਰ ਸਿੰਘ ਬਰਮਾਂ,ਦਰਸ਼ਨ ਸਿੰਘ ਖਾਲਸਾ,ਅਮਨਦੀਪ ਸਿੰਘ ਅਮਨਾ,ਜਗਦੀਪ ਸਿੰਘ ਵਿੱਕੀ ਤੂਰ,ਸਤਪਾਲ ਸਿੰਘ ਸੱਤਾ,ਬਿੰਦਰ ਸਵੱਦੀ,ਪੰਚ ਭਗਵਾਨ ਸਿੰਘ,ਹਰਜਿੰਦਰ ਸਿੰਘ , ਫੋਜੀ ਹਰਪ੍ਰੀਤ ਸਿੰਘ,ਬਿੱਟੂ ਸਵੱਦੀ,ਗੁਰਵਿੰਦਰ ਸਿੰਘ ਤੂਰ,ਪ੍ਰਧਾਨ ਬੂਟਾ ਸਿੰਘ,ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਜਤਿੰਦਰ ਸਿੰਘ ਨੀਟਾ ਸਿੰਘ ਆਪਣੀ ਕਾਰ ਰਾਹੀਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਪ੍ਰਵਾਸੀ ਮਜਦੂਰਾਂ ਨੇ ਰੋਕ ਲਿਆ ਅਤੇ ਉਸਦੀ ਬਹੁਤ ਜਿਆਦਾ ਕੁੱਟਮਾਰ ਕੀਤੀ। ਇਹਨਾ ਮਜਦੂਰਾਂ ਨੇ ਕਾਰ ਦਾ ਸ਼ੀਸ਼ਾ ਵੀ ਭੰਨ ਦਿੱਤਾ।ਪਤਾ ਲੱਗਾ ਹੈ ਕਿ ਇਹਨਾ ਵਿਹੜੇ ਮਜਦੂਰਾਂ ਨੇ ਨੀਟੇ ਦੀ ਪਤਨੀ ਦੀ ਵੀ ਕੁੱਟਮਾਰ ਕੀਤੀ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਮੌਕੇ ਤੇ ਪਿੰਡ ਦੇ ਕੁਝ ਨੌਜਵਾਨਾਂ ਨਾ ਆਉਂਦੇ ਤਾਂ ਇਹਨਾ ਭਾਈਆਂ ਨੇ ਉਸ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦੇਣਾ ਸੀ। ਅੱਜ ਸਵੇਰੇ 9 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੇਨਤੀ ਸੁਣਾਈ ਦਿੱਤੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਰੱਖਿਆ ਗਿਆ ਹੈ,ਜਿਸ ਵਿੱਚ ਹਰ ਇਕ ਘਰ ਦੇ ਇਕ ਮੈਬਰ ਨੂੰ ਪੁੱਜਣਾ ਲਾਜ਼ਮੀ ਹੈ। ਉਸ ਤੋ ਕੁਝ ਮਿੰਟਾਂ ਬਾਅਦ ਸਮੁੱਚਾ ਨਗਰ ਸਵੱਦੀ ਕਲਾਂ ਇਕ ਮੰਚ ਤੇ ਇਕੱਠਾ ਹੋ ਗਿਆ ਤੇ ਮੌਕੇ ਤੇ ਪਿੰਡ ਦਾ ਸਰਪੰਚ ਲਾਲ ਸਿੰਘ ਵੀ ਪੁੱਜ ਗਿਆ ਜਿਸ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹਨਾ ਪਰਵਾਸੀ ਮਜ਼ਦੂਰਾਂ (ਭਈਆਂ)ਖਿਲਾਫ ਆਖਰ ਨੂੰ ਪਤਾ ਪਾਂ ਹੀ ਦਿੱਤਾ, ਜਿਸ ਵਿਚ ਇਹ ਲਿਖਿਆ ਹੈ ਕਿ ਇਹਨਾ ਭਈਆਂ ਨੂੰ ਮਕਾਨ ,ਦੁਕਾਨ ਕਿਰਾਏ ਤੇ ਦੇਣ ਵਾਲਾ ਖੁਦ ਜੁੰਮੇਵਾਰ ਹੋਵੇਗਾ,ਇਸ ਤੋਂ ਬਾਅਦ ਰੇਹੜੀ ਫੜੀ ਲਗਾਉਣ ਤੇ ਵੀ ਮੁਕੰਮਲ ਪਾਬੰਦੀ ਕੀਤੀ ਗਈ ਹੈ।ਬਾਕੀ ਇਸ ਮਤੇ ਚ ਲਿਖਿਆ ਹੈ ਕਿ ਅੱਜ ਤੋ ਬਾਅਦ ਇਹਨਾ ਪਰਵਾਸੀਆਂ ਦੀ ਵੋਟ ਅਤੇ ਅਧਾਰ ਕਾਰਡ ਵੀ ਇਸ ਨਗਰ ਵਿੱਚ ਨਹੀਂ ਬਣਾਇਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਿੰਡ ਥਰੀਕੇ ਦੀ ਤਰਾਂ ਪਿੰਡ ਸਵੱਦੀ ਕਲਾਂ ਵਾਸੀ ਵੀ ਇਹਨਾ ਭਈਆਂ ਖਿਲਾਫ ਐਕਸ਼ਨ ਲੈਂਦੇ ਹਨ ਜਾਂ ਨਹੀਂ।