ਰਾਮ ਪੁਰਾ ਨਰਾਇਣ ਪੁਰਾ ਵਿਚ ਮੇਰਾ ਘਰ ਮੇਰੇ ਨਾਮ ਸਕੀਮ ਵਿਚ ਚੰਗਾਂ ਕੰਮ ਕਰਨ ਵਾਲੀ ਟੀਮ ਦਾ ਸਨਮਾਨ

ਅਬੋਹਰ 25 ਅਗਸਤ : ਸਰਕਾਰ ਵੱਲੋਂ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਮਾਲਕੀ ਹੱਕ ਦੇਣ ਦੀ ਸਕੀਮ ਮੇਰਾ ਘਰ ਮੇਰੇ ਨਾਮ (ਸਵਾਮੀਤੱਵ) ਤਹਿਤ ਰਾਮ ਪੁਰਾ ਅਤੇ ਨਰਾਇਣ ਪੁਰਾ ਵਿਚ ਸਰਵੇਖਣ ਪੂਰਾ ਕਰ ਲਿਆ ਗਿਆ ਹੈ। ਉਪਮੰਡਲ ਅਬੋਹਰ ਦੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਤਰੀਕੇ ਨਾਲ ਪੂਰਾ ਕਰਨ ਲਈ ਪਿੰਡ ਦੀਆਂ ਆਂਗਣਬਾੜੀ ਵਰਕਰਾਂ ਨੂੰ ਪ੍ਰਸ਼ਸਾਂ ਪੱਤਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅਬੋਹਰ ਉਪਮੰਡਲ ਦੇ 9 ਪਿੰਡਾਂ ਵਿਚ ਮੇਰਾ ਘਰ ਮੇਰੇ ਨਾਮ (ਸਵਾਮੀਤੱਵ) ਸਕੀਮ ਤਹਿਤ ਸਰਵੇਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਦੇ ਘਰਾਂ ਦਾ ਸਰਵੇ ਕਰਕੇ ਉਨ੍ਹਾਂ ਦੇ ਮਾਲਕੀ ਹੱਕ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਜਾਣਗੇ। ਇਸ ਲਈ ਜਦੋਂ ਵੀ ਇੰਨ੍ਹਾਂ ਪਿੰਡਾਂ ਵਿਚ ਸਰਕਾਰੀ ਟੀਮਾਂ ਇਸ ਸਰਵੇ ਲਈ ਆਉਣ ਤਾਂ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਮੰਗ ਅਨੁਸਾਰ ਦਸਤਾਵੇਜ਼ ਜਿਵੇਂ ਅਧਾਰ ਕਾਰਡ ਆਦਿ ਦੱਸਿਆ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਬੋਹਰ ਦੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਆਈਏਐਸ ਨੇ ਦੱਸਿਆ ਹੈ ਕਿ ਰਾਮ ਪੁਰਾ, ਨਰਾਇਣਪੁਰਾ, ਧਰਾਂਗਵਾਲਾ, ਕੁੰਡਲ, ਬੁਰਜਮੁਹਾਰ, ਤਾਜਾ ਪਟੀ, ਦਲਮੀਰ ਖੇੜਾ, ਭੰਗਰ ਖੇੜਾ ਅਤੇ ਦੌਲਤ ਪੁਰਾ ਵਿਚ ਪਹਿਲੇ ਪੜਾਅ ਵਿਚ ਸਰਵੇ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਰਾਮ ਪੁਰਾ ਤੇ ਨਰਾਇਣ ਪੁਰਾ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਪੜਾਅ ਵਾਰ ਸਾਰੇ ਪਿੰਡਾਂ ਵਿਚ ਇਹ ਸਕੀਮ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਰਵੇ ਦੀ ਕੋਈ ਫੀਸ ਨਹੀਂ ਹੈ। ਇਸ ਲਈ ਆਂਗਣਬਾੜੀ ਵਰਕਸ, ਨੰਬਰਦਾਰ/ਚੌਕੀਦਾਰ ਤੇ ਕਾਨੂੰਗੋ ਦੀ ਟੀਮ ਬਣਾਈ ਗਈ ਹੈ ਜ਼ੋ ਇਸ ਕੰਮ ਨੂੰ ਪੂਰਾ ਕਰੇਗੀ।