ਸਰਕਾਰੀ ਕੈਟਲ ਪੌਂਡ ਦੇ ਕੰਮਕਾਜ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ

ਫਾਜਿ਼ਲਕਾ, 5 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਸਰਕਾਰੀ ਕੈਟਲ ਪੌਂਡ ਦੇ ਕੰਮਕਾਜ ਸਬੰਧੀ ਅਧਿਕਾਰੀਆਂ ਅਤੇ ਕੈਟਲ ਪੌਂਡ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ। ਬੈਠਕ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਊਸ਼ਾਲਾ ਦੇ ਕੰਮਕਾਜ ਦੀ ਬਿਤਹਰ ਨਿਗਰਾਨੀ ਲਈ ਇੱਥੇ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣ। ਇਸੇ ਤਰਾਂ ਫੈਸਲਾ ਕੀਤਾ ਗਿਆ ਕਿ ਕੈਟਲ ਪੌਂਡ ਦੇ ਨਾਲ ਪਈ ਸਰਕਾਰੀ ਜਮੀਨ ਨੂੰ ਵਾਹੀਯੋਗ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜ਼ੋ ਇੱਥੇ ਹੀ ਜਾਨਵਰਾਂ ਲਈ ਹਰੇ ਚਾਰੇ ਦੀ ਕਾਸਤ ਕੀਤੀ ਜਾ ਸਕੇ। ਇਸੇ ਤਰਾਂ ਉਨ੍ਹਾਂ ਨੇ ਹਦਾਇਤ ਕੀਤੀ ਕਿ ਅਗਾਮੀ ਸੀਜਨ ਦੌਰਾਨ ਝੋਨੇ ਦੀ ਪਰਾਲੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜ਼ੋ ਜਾਨਵਰਾਂ ਲਈ ਚਾਰੇ ਦੀ ਕੋਈ ਘਾਟ ਨਾ ਆਵੇ। ਇਸ ਤੋਂ ਬਿਨ੍ਹਾਂ ਗਊ਼ਸਾਲਾ ਵਿਚ ਸੈਂਡਾਂ ਵਿਚ ਵੱਖ ਵੱਖ ਵਰਗ ਦੇ ਜਾਵਨਰਾਂ ਲਈ ਵਖਰੇਵਾਂ ਕਰਨ ਲਈ ਵਿਵਸਥਾ ਕਰਨ ਦਾ ਵੀ ਫੈਸਲਾ ਹੋਇਆ ਹੈ। ਬੈਠਕ ਵਿਚ ਐਸਪੀ ਸ੍ਰੀ ਮੋਹਨ ਲਾਲ, ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਕੁਮਾਰ, ਮੁੱਖ ਖੇਤਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸੂ ਪਾਲਣ ਸ੍ਰੀ ਰਾਜੀਵ ਛਾਬੜਾ, ਨਗਰ ਨਿਗਮ ਅਬੋਹਰ ਤੋਂ ਕਰਤਾਰ ਸਿੰਘ, ਜਸਵਿੰਦਰ ਸਿੰਘ ਤੇ ਇਕਬਾਲ ਸਿੰਘ, ਜੰਗਲਾਤ ਵਿਭਾਗ ਤੋਂ ਸੁਖਦੇਵ ਸਿੰਘ, ਕੈਂਟਲ ਪੌਂਡ ਦੇ ਕਮੇਟੀ ਮੈਂਬਰ ਦਿਨੇਸ਼ ਕੁਮਾਰ ਮੋਦੀ, ਸੰਜੀਵ ਸਚਦੇਵਾ (ਗੋਲਡੀ), ਨਰੇਸ ਚਾਵਾਲਾ, ਭਜਨ ਲਾਲ, ਸੋਨੂੰ ਕੁਮਾਰ ਸਮੇਤ ਹੋਰ ਅਹੁਦੇਦਾਰ ਵੀ ਹਾਜਰ ਸਨ।