ਸਿਹਤ ਕੇਂਦਰ ਕਰਨੀ ਖੇੜਾ ਵਿਖੇ ਲਗਾਇਆ ਮਲੇਰੀਆ ਜਾਗਰੂਕਤਾ ਕੈਂਪ

ਫਾਜ਼ਿਲਕਾ, 12 ਜੂਨ : ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰੋਹਿਤ ਗੋਇਲ ਅਤੇ ਐਸ.ਐਮ.ਓ ਡਾ. ਪੰਕਜ ਚੋਹਾਨ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਸ੍ਰੀ ਵਿਜੈ ਕੁਮਾਰ ਨਾਗਪਾਲ ਸੈਨੇਟਰੀ ਇੰਸਪੈਕਟਰ (ਐਸ.ਆਈ.) ਨੇ ਮੁੱਢਲਾ ਸਿਹਤ ਕੇਂਦਰ ਕਰਨੀ ਖੇੜਾ ਵਿਖੇ ਪਿੰਡ ਵਾਸੀਆਂ ਨੂੰ ਮਲੇਰੀਆ, ਬੁਖਾਰ ਤੋਂ ਬਚਾਅ ਸਬੰਧੀ ਕੈਂਪ ਲਗਾ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲੇਰੀਆ/ਬੁਖਾਰ ਮਾਦਾ ਐਨਾਫਲਿਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ।ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਸ—ਪਾਸ ਸਾਫ ਸਫਾਈ ਰੱਖਣੀ ਚਾਹੀਦੀ ਹੈ। ਘਰ ਵਿਚ ਕੁਲਰਾਂ, ਫਰਿਜਾਂ ਦੀਆਂ ਟੇ੍ਰਆਂ, ਪਾਣੀ ਦੀਆਂ ਟੈਂਕੀਆਂ ਆਦਿ ਦੀ ਸਫਾਈ ਹਰ ਹਫਤੇ ਜਾਂ ਹਫਤੇ ਵਿਚ ਘੱਟੋ ਘੱਟ ਇਕ ਵਾਰ ਜ਼ਰੂਰ ਕਰਨੀ ਚਾਹੀਦੀ ਹੈ। ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਹਸਪਤਾਲ ਵਿਚ ਜਾ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਸਰਕਾਰੀ ਸੰਸਥਾਵਾਂ ਵਿਚ ਮਲੇਰੀਆ ਬੁਖਾਰ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਕੈਪ ਦੌਰਾਨ ਡਾ. ਅਮਿਤ ਕੁਮਾਰ, ਸਟਾਫ ਨਰਸ ਪਾਰੁਲ ਵਾਟਸ, ਏ.ਐਨ.ਐਮ. ਸਿਮਰਨਜੀਤ ਕੌਰ, ਰਾਜ ਰਾਣੀ, ਸਤਵਿੰਦਰ ਸਿੰਘ, ਸਿਹਤ ਕਰਮਚਾਰੀ, ਮੈਂਬਰ ਸਾਹਿਬਾਨ ਅਤੇ ਪਿੰਡ ਵਾਸੀ ਤੇ ਸਮੂਹ ਸਟਾਫ ਹਾਜਰ ਸਨ।