ਜ਼ਿਲ੍ਹੇ ਦੇ ਮੁੱਖ ਰਸਤਿਆਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਨਾਲ ਜੋੜਿਆਂ ਜਾਵੇਗਾ -ਚੇਅਰਮੈਨ ਸੁਖਜੀਤ ਢਿੱਲਵਾਂ

ਫਰੀਦਕੋਟ 28 ਜੂਨ : ਸਬ ਡਵੀਜਨ  ਕੋਟਕਪੂਰਾ ਦੀ  ਨੁਹਾਰ ਬਦਲਣ ਲਈ ਡਿਸਟ੍ਰਿਕ ਡਿਵੈਲਪਮੈਂਟ ਪਲਾਨ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਕੋਟਕਪੂਰਾ ਵਿਖੇ ਟਰੈਫਿਕ ਦਾ ਹੱਲ ਕਰਨ ਲਈ ਨਵੇਂ ਰੂਟ ਪਲਾਨ ਬਣਾਉਣ ਬਾਰੇ ਅਤੇ ਸ਼ਹਿਰ ਵਿੱਚ ਨਵੇਂ ਕੈਮਰੇ ਲਗਾਉਣ ਸਬੰਧੀ ਬਣਾਏ ਪਲਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਈ.ਓ ਤੋਂ ਸ਼ਹਿਰ ਦੀ ਸਫਾਈ, ਜਨਤਕ ਪਖਾਨਿਆਂ ਦੀ ਸਫਾਈ ਅਤੇ ਕੂੜਾ ਕਰਕਟ ਸੁੱਟਣ ਵਾਲੇ ਡੰਪਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਸਬੰਧਤ ਕੰਮਾਂ ਸਬੰਧੀ ਆਦੇਸ਼ ਜਾਰੀ ਕੀਤੇ।