ਲੁਧਿਆਣਾ ਦੇ ਐੱਨਆਰਆਈ ਦੇ ਕਤਲ ਕੇਸ ਨੂੰ ਪੁਲਿਸ ਨੇ 72 ਘੰਟਿਆਂ 'ਚ ਸੁਲਝਾਇਆ, 6 ਗ੍ਰਿਫ਼ਤਾਰ 

ਲੁਧਿਆਣਾ, 22 ਜੁਲਾਈ : ਪਿਛਲੇ ਦਿਨੀਂ ਲਲਤੋਂ ਕਲਾਂ ਦੇ ਐਨਆਰਆਈ ਬਰਿੰਦਰ ਸਿੰਘ ਉਰਫ਼ ਬਿੰਦਾ ਦਾ ਕੁੱਝ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਤਲ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਥਾਣਾ ਸਦਰ ਦੇ ਵਲੋਂ ਬਿੰਦਾ ਦੇ ਕਤਲ ਮਾਮਲੇ ਵਿਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਹੁਣ ਇਸ ਮਾਮਲੇ ਵਿਚ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ, ਲੁਧਿਆਣਾ ਪੁਲਿਸ ਨੇ ਮਹਿਜ਼ 72 ਘੰਟਿਆਂ ਵਿਚ ਹੀ ਐਨਆਰਆਈ ਬਿੰਦਾ ਦੇ ਕਾਤਲਾਂ ਦੇ ਨਾਲ ਨਾਲ ਸੁਪਾਰੀ ਦੇਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ 'ਤੇ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐੱਨਆਰਆਈ ਬਰਿੰਦਰ ਸਿੰਘ ਦੇ ਕਤਲ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬਲ ਸਿੰਘ ਨਿਕਲਿਆ। ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲੱਖ 80 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਮ੍ਰਿਤਕ ਨੇ ਨੌਕਰ ਬਲ ਸਿੰਘ ਨੂੰ ਲੋਕਾਂ ਦੇ ਸਾਹਮਣੇ ਉਸਦੀ ਮਾਂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਇਸੇ ਦੁਸ਼ਮਣੀ ਕਾਰਨ ਉਸ ਨੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਾਲ ਸਿੰਘ, ਜਗਤ ਸਿੰਘ, ਜਸਪ੍ਰੀਤ ਸਿੰਘ, ਸੋਹਿਲ ਅਲੀ, ਦੇਵਰਾਜ ਉਰਫ ਕਾਲੂ, ਵਰਿੰਦਰ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ, ਮੁਲਜ਼ਮ ਜਗਰਾਜ ਸਿੰਘ ਖ਼ਿਲਾਫ਼ ਪਹਿਲਾਂ ਵੀ 5 ਕੇਸ ਦਰਜ ਹਨ। ਜਸਪ੍ਰੀਤ 'ਤੇ 1 ਮਾਮਲਾ ਦਰਜ ਹੈ। 4 ਦਿਨ ਪਹਿਲਾਂ ਬਾਈਕ ਸਵਾਰ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਰਿੰਦਰ ਦਾ ਕਤਲ ਕਰ ਦਿੱਤਾ ਸੀ। ਬਨਿੰਦਰਦੀਪ ਦੀ ਇੱਕ ਕੋਠੀ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ। ਪੁਲਿਸ ਪਹਿਲਾਂ ਵੀ ਇਸ ਮਾਮਲੇ 'ਤੇ ਕੰਮ ਕਰ ਰਹੀ ਸੀ, ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਨੌਕਰ ਬਾਲ 'ਤੇ ਸ਼ੱਕ ਸੀ। ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਮਹਿਦੂਦਪੁਰਾ ਗੁਰਦੁਆਰਾ ਸਾਹਿਬ ਨੇੜੇ ਲੱਗੇ ਸੀ.ਸੀ.ਟੀ.ਵੀ. ਉਥੋਂ ਪੁਲਿਸ ਨੇ ਮੁਲਜ਼ਮਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ 100 ਤੋਂ ਵੱਧ ਕੈਮਰਿਆਂ ਦੀ ਤਲਾਸ਼ੀ ਲਈ ਹੈ, ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਦਾਤਰ ਅਤੇ 2 ਬਾਈਕ ਬਰਾਮਦ ਕੀਤੇ ਹਨ। ਮ੍ਰਿਤਕ ਬਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਵੀ ਫਾਰਮ ਹਾਊਸ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਦੋਂ ਮੌਕਾ ਮਿਲਿਆ ਤਾਂ ਉਸ ਨੂੰ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਨਿੰਦਰਦੀਪ ਸਿੰਘ ਨਾਜਾਇਜ਼ ਜ਼ਮੀਨਾਂ ’ਤੇ ਕਬਜ਼ਾ ਕਰਦਾ ਸੀ। ਇਸ ਕਾਰਨ ਉਸ ਦੀ ਕਈ ਲੋਕਾਂ ਨਾਲ ਦੁਸ਼ਮਣੀ ਸੀ। ਉਸ ਖ਼ਿਲਾਫ਼ ਜਗਰਾਉਂ ਸਮੇਤ ਕਈ ਥਾਣਿਆਂ ਵਿੱਚ ਕੇਸ ਦਰਜ ਹਨ। ਪੁਲਿਸ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਸੀ ਕਿ ਮਾਮਲਾ ਗੰਭੀਰ ਹੈ। ਇਸ ਕਾਰਨ ਮ੍ਰਿਤਕ ਦੇ ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਦਿਨੀਂ ਕੋਠੀ ਦਾ ਝਗੜਾ ਚੱਲ ਰਿਹਾ ਸੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਬਰਿੰਦਰ ਨੇ ਰੁਪਿੰਦਰ ਗਾਂਧੀ ਫਿਲਮ ਵਿੱਚ ਵੀ ਕੰਮ ਕੀਤਾ ਹੈ। ਮ੍ਰਿਤਕ ਕੈਨੇਡਾ ਵਿੱਚ ਪੀਆਰ ਵੀ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।