ਐਲ.ਆਈ.ਸੀ ਆਫ ਇੰਡੀਆ ਵੱਲੋਂ 09 ਸਤੰਬਰ ਨੂੰ ਏਜੰਟ ਦੀ ਭਰਤੀ ਲਈ ਲੱਗੇਗਾ ਪਲੇਸਮੈਂਟ ਕੈਂਪ

ਮਾਨਸਾ, 08 ਸਤੰਬਰ : ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮਾਨਸਾ ਦੇ ਸਹਿਯੋਗ ਨਾਲ 09 ਸਤੰਬਰ 2023 ਦਿਨ ਸ਼ਨੀਵਾਰ ਨੂੰ ਐਲ.ਆਈ.ਸੀ. ਆਫ ਇੰਡੀਆ ਵੱਲੋਂ ਏਜੰਟ ਦੀ ਭਰਤੀ ਲਈ ਐਲ.ਆਈ.ਸੀ. ਆਫ ਇੰਡੀਆ ਦੇ ਦਫ਼ਤਰ ਮਾਨਸਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (Resume) ਲੈ ਕੇ ਕੈਂਪ ਵਾਲੇ ਦਿਨ ਸ਼ਨੀਵਾਰ ਨੂੰ ਐਲ.ਆਈ.ਸੀ. ਆਫ ਇੰਡੀਆ ਦੇ ਦਫ਼ਤਰ, ਸਰਸਾ ਰੋਡ, (ਬੀ.ਐਸ.ਐਨ.ਐਲ. ਦੇ ਦਫ਼ਤਰ ਦੇ ਸਾਹਮਣੇ) ਵਿਖੇ ਪਹੁੰਚ ਸਕਦੇ ਹਨ। ਇੰਟਰਵਿਊ ਦਾ ਸਮਾਂ ਸਵੇਰੇ 10:30 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 70140-98160 ’ਤੇ ਸੰਪਰਕ ਕੀਤਾ ਜਾ ਸਕਦਾ ਹੈ।