ਰੋੜਵੇਜ ਦੀ ਬੱਸ ਦੇ ਟਾਇਰ ਕੰਡਮ ਹੋਣ ਕਰਕੇ ਨੌਜਵਾਨ ਲੜਕੀ ਦੀ ਲੱਤ ਟੁੱਟੀ

ਮੁੱਲਾਂਪੁਰ ਦਾਖਾ, 7 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਵਿੱਚ ਰੋੜਵੇਜ ਦੀਆਂ ਬੱਸਾਂ ਬਾਰੇ ਅਕਸਰ ਹੀ ਬਹੁਤ ਗੀਤ ਬਣੇ ਹਨ ਕਿ "ਆ ਗਈ ਰੋੜਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਇਹਨਾ ਬੱਸਾਂ ਦੇ ਬੂਹੇ ਬਾਰੀਆਂ ਤਾਂ ਸਹੀ ਹਨ ਪ੍ਰੰਤੂ ਇਹਨਾ ਦੇ ਟਾਇਰ ਬਹੁਤ ਕੰਡਮ ਹੁੰਦੇ ਹਨ ਪ੍ਰੰਤੂ ਇਹ ਬੱਸਾਂ ਫੇਰ ਲੰਮੇ ਰੂਟਾਂ ਤੇ ਕਿਸ ਤਰਾਂ ਚਲਦੀਆਂ ਹਨ ਇਸ ਬਾਰੇ ਸਾਡੇ ਸਮਝ ਨਹੀਂ ਆ ਰਿਹਾ ਹੈ। ਅੱਜ ਅਜਿਹਾ ਹਾਦਸਾ ਵਾਪਰਿਆ ਇਕ ਰੌੜਵੇਜ ਦੀ ਬੱਸ ਨਾਲ ਜੋ ਚੰਡੀਗੜ ਤੋਂ ਪੱਟੀ ਜਾ ਰਹੀ ਸੀ ਜਦੋਂ ਇਹ ਬੱਸ ਮੁੱਲਾਂਪੁਰ ਦਾਖਾ ਦੇ ਨਜਦੀਕ ਪੁੱਜੀ ਤਾਂ ਇਸ ਦਾ ਕੰਡਮ ਟਾਇਰ ਫਟ ਗਿਆ ਜਿਸ ਤੋ ਬਾਅਦ ਬੱਸ ਚ ਸਫ਼ਰ ਕਰ ਰਹੀ ਨੌਜਵਾਨ ਲੜਕੀ ਬੱਲਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਪਿੰਡ ਢੋਲਣ ਦੀ ਦੋ ਥਾਵਾਂ ਤੋਂ ਲੱਤ ਟੁੱਟ ਗਈ। ਬੱਸ ਦੇ ਡਰਾਈਵਰ ਸੁਖਚੈਨ ਸਿੰਘ ਅਤੇ ਬੱਸ ਕੰਡਕਟਰ ਬਲਜਿੰਦਰ ਸਿੰਘ ਨੇ ਦਸਿਆ ਕਿ ਜਦੋਂ ਬੱਸ ਨੂੰ ਲੰਮੇ ਸਫ਼ਰ ਵਾਸਤੇ ਤੋਰਿਆ ਜਾਂਦਾ ਹੈ ਤਾਂ ਉਸ ਵੇਲੇ ਬੱਸ ਦੀ ਬਕਾਇਦਾ ਚੈਕਿੰਗ ਹੁੰਦੀ ਹੈ ਪ੍ਰੰਤੂ ਸਮਝ ਨਹੀਂ ਆਉਂਦੀ ਕਿ ਕੰਡਮ ਟਾਇਰ ਹੋਣ ਦੇ ਬਾਵਜੂਦ ਇਸ ਬੱਸ ਨੂੰ ਕਿਸ ਤਰਾਂ ਸੜਕਾਂ ਤੇ ਭੇਜਿਆ ਗਿਆ ਉਸ ਗੱਲ ਬਾਰੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ। ਜਖਮੀ ਹਾਲਤ ਚ ਬੱਲਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੰਜਾਬ ਰੋੜਵੇਜ਼ ਦੀਆਂ ਬੱਸਾਂ ਨੂੰ ਬਿਨਾ ਚੈੱਕ ਕੀਤੇ ਤੋ ਸੜਕਾਂ ਤੇ ਕਿਸ ਤਰਾਂ ਭੇਜ ਦਿੱਤਾ ਜਾਂਦਾ ਹੈ,ਉਹਨਾਂ ਨੇ ਪੰਜਾਬ ਰੋਡਵੇਜ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਜਰੂਰ ਕੀਤੀ ਜਾਵੇ ਜਿਨ੍ਹਾਂ ਨੇ ਕੰਡਮ ਟਾਇਰ ਹੋਣ ਦੇ ਬਾਵਜੂਦ ਇਹ ਬੱਸ ਨੰਬਰ P B 02 BQ,4983 ਨੂੰ ਕਿਸ ਤਰਾਂ ਲੰਮੇ ਰੂਟ ਤੇ ਭੇਜਿਆ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।