ਖੇਲੋ ਇੰਡੀਆ: ਬੈਡਮਿੰਟਨ ਲਈ ਖਿਡਾਰੀਆਂ ਦੇ ਟਰਾਇਲ ਹੋਏ

ਬਰਨਾਲਾ, 1 ਅਗਸਤ : ਖੇਡ ਵਿਭਾਗ ਬਰਨਾਲਾ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਖੇਲੋ ਇੰਡੀਆਂ ਸੈਂਟਰ ਗੇਮ ਬੈਡਮਿੰਟਨ ਐਲ ਬੀ ਐਸ ਕਾਲਜ, ਬਰਨਾਲਾ ਵਿਖੇ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਵਿਖੇ ਐਲ ਬੀ ਐਸ ਕਾਲਜ ਵਿਖੇ ਚੋਣ ਟਰਾਇਲ ਰੱਖੇ ਗਏ।ਇਹ ਤਿੰਨ ਦਿਨਾਂ ਟਰਾਇਲ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਸ੍ਰੀ ਰਣਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਅੱਜ ਸ਼ੁਰੂ ਹੋ ਗਏ ਹਨ।   ਇਨ੍ਹਾਂ ਟਰਾਇਲਾਂ ਨੂੰ ਕਰਾਉਣ ਲਈ ਸਬੰਧਤ ਖੇਡ ਦੇ ਕੋਚਾਂ ਵਲੋਂ ਵਲੋਂ ਪਹਿਲਾਂ ਖਿਡਾਰੀ/ਖਿਡਾਰਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਸ ਉਪਰੰਤ ਟਰਾਇਲ ਲਏ ਗਏ। ਇਨ੍ਹਾਂ ਟਰਾਇਲਾਂ ਵਿੱਚ 60 ਖਿਡਾਰੀਆਂ ਵਲੋਂ ਭਾਗ ਲਿਆ ਗਿਆ ਜਿਨ੍ਹਾਂ ਵਿੱਚੋਂ ਅੱਜ ਪਹਿਲੇ ਦਿਨ ਅੰ—11 (14 ਖਿਡਾਰੀ/ ਖਿਡਾਰਨਾਂ) ਅਤੇ ਅੰ—13 (18 ਖਿਡਾਰੀ/ ਖਿਡਾਰਨਾਂ ਦੇ ਟਰਾਇਲ ਲਏ ਗਏ, ਜਿਨ੍ਹਾਂ ਵਿੱਚੋਂ ਕੁੱਲ 12 ਬੱਚੇ ਚੁਣੇ ਗਏ। ਇਸ ਮੌਕੇ ਬੈਡਮਿੰਟਨ ਕੋਚ ਅੰਤਿਮਾ, ਸ਼੍ਰੀ ਜਸਪ੍ਰੀਤ ਸਿੰਘ ਅਥਲੈਟਿਕ ਕੋਚ, ਸ਼੍ਰੀਮਤੀ ਗੁਰਵਿੰਦਰ ਕੌਰ, ਵੇਟਲਿਫਟਿੰਗ ਕੋਚ, ਸ਼੍ਰੀਮਤੀ ਬਰਿੰਦਰਜੀਤ ਕੌਰ ਟੇਬਲ-ਟੈਨਿਸ ਕੋਚ ਹਾਜ਼ਰ ਸਨ।