ਮੁੱਲਾਂਪੁਰ ਦਾਖਾ ਦੇ ਮੰਦਿਰਾਂ ਵਿਖੇ ਜਨਮ ਅਸ਼ਟਮੀ ਸ਼ਰਧਾ ਪੂਰਵਕ ਮਨਾਈ ਗਈ

ਮੁੱਲਾਂਪਰ ਦਾਖਾ, 8 ਸਤੰਬਰ (ਸਤਵਿੰਦਰ  ਸਿੰਘ ਗਿੱਲ) : ਸਥਾਨਿਕ ਕਸਬੇ ਦੇ ਸਾਰੇ ਮੰਦਿਰਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਮੰਦਿਰਾਂ ਵਿੱਚ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਮੰਦਿਰ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ ਜਿੱਥੇ ਸ਼ਰਧਾਲੂਆਂ ਨੇ ਰਾਤ ਦੇ 12 ਵਜੇ ਤੱਕ ਭਜਨ ਬੰਦਗੀ ਕੀਤੀ। ਕਸਬੇ ਦੇ ਸ਼ਿਵ ਮੰਦਿਰ, ਨੈਣਾ ਦੇਵੀ ਮੰਦਿਰ, ਭਗਤੀ ਧਾਮ ਮੰਦਰ, ਦੁਰਗਾ ਮਾਤਾ ਮੰਦਿਰ, ਕਾਲੀ ਮਾਤਾ ਮੰਦਰ, ਨੀਲ ਕੰਠ ਮੰਦਿਰ, ਬਾਬਾ ਬਾਲਕ ਨਾਥ ਮੰਦਿਰ ਆਦਿ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਅਤੇ ਕਾਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੀਆਂ ਹਾਜਰੀਆਂ ਲਗਵਾਈਆਂ ਅਤੇ ਕਿਹਾ ਕਿ ਸਾਨੂੰ ਸਾਡੇ ਧਾਰਮਿਕ ਸਮਾਗਮ ਭਾਈਚਾਰਿਕ ਸਾਂਝ  ਅਤੇ ਆਪਸੀ ਮਿਵਰਤਨ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੰਦਿਰਾਂ ਵਿੱਚ ਸੁਸ਼ੋਬਿਤ ਮਨਮੋਹਣੀਆਂ ਝਾਂਕੀਆਂ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਨ ਮੁੱਲਾਂਪੁਰ, ਰਾਕੇਸ਼ ਗਰਗ ਪ੍ਰਧਾਨ ਰਾਮ ਲੀਲਾ ਐਸੋ:, ਕ੍ਰਿਸ਼ਨ ਕੁਮਾਰ ਬੰਟੀ ਪ੍ਰਧਾਨ ਸ਼ਾਪਕੀਪਰ ਐਸੋ. ਮੋਹਨ ਮਾਜਰੀ, ਮਨੂੰ ਸ਼ਰਮਾ, ਸੰਦੀਪ ਸੇਖੋਂ, ਅਜੈਬ ਸਿੰਘ, ਬਲਜੀਤ ਸਿੰਘ, ਸਨ ਗੋਇਲ ਆਦਿ ਸ਼ਾਮਿਲ ਸਨ।