- ਸਿਆਸੀ ਪਾਰਟੀਆਂ ਨੂੰ ਨੌਜਵਾਨਾਂ ਨੂੰ ਵੋਟ ਬਾਰੇ ਜਾਗਰੂਕ ਕਰਨ ਦੀ ਅਪੀਲ
- ਕਮਿਸ਼ਨਰ, ਮੰਡਲ, ਪਟਿਆਲਾ, ਸ਼੍ਰੀ ਦਲਜੀਤ ਸਿੰਘ ਮਾਂਗਟ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਫਤਹਿਗੜ੍ਹ ਸਾਹਿਬ, 21 ਦਸੰਬਰ : ਕਈ ਵਾਰ ਨੌਜਵਾਨ ਵੋਟ ਬਣਾਉਣ ਅਤੇ ਵੋਟ ਪਾਉਣ ਵਿਚ ਘੌਲ ਕਰ ਜਾਂਦੇ ਹਨ। ਇਸ ਨਾਲ ਮਜ਼ਬੂਤ ਲੋਕਤੰਤਰ ਸਥਾਪਿਤ ਕਰਨ ਵਿੱਚ ਵੱਡੀਆ ਦਿੱਕਤਾਂ ਆਉਂਦੀਆਂ ਹਨ ਕਿਉਂਕਿ ਲੋਕਤੰਤਰ ਵਿੱਚ ਇੱਕ ਇੱਕ ਵੋਟ ਬਹੁਤ ਮਹੱਤਵ ਰੱਖਦੀ ਹੈ। ਕੋਈ ਵੀ ਉਮੀਦਵਾਰ ਇਕ ਵੋਟ ਨਾਲ ਹਾਰਨ ਕਰ ਕੇ ਪੂਰੇ ਪੰਜ ਸਾਲ ਲਈ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਲਾਂਬੇ ਰਹਿ ਸਕਦਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਕਮਿਸ਼ਨਰ, ਮੰਡਲ, ਪਟਿਆਲਾ, ਸ਼੍ਰੀ ਦਲਜੀਤ ਸਿੰਘ ਮਾਂਗਟ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਉਹ ਆਪਣੀ ਵੋਟ ਬਣਵਾ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ। ਸ਼੍ਰੀ ਮਾਂਗਟ ਨੇ ਅਧਿਕਾਰੀਆਂ ਨੂੰ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ ਵਧੇਰੇ ਵਿੱਦਿਅਕ ਅਦਾਰੇ ਸਥਾਪਿਤ ਹਨ ਅਤੇ ਇੱਥੇ ਬਾਹਰਲੇ ਰਾਜਾਂ ਤੋਂ ਵੀ ਵਿਦਿਆਰਥੀ ਪੜ੍ਹਨ ਆਉਂਦੇ ਹਨ। ਇਸ ਲਈ ਵਿੱਦਿਅਕ ਅਦਾਰਿਆਂ ਵਿੱਚ ਵਿਸ਼ੇਸ਼ ਕੈਂਪ ਲਗਾਕੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੀਆ ਦੀ ਲਾਸਾਨੀ ਸਹਾਦਤ ਦੀ ਯਾਦ ਵਿੱਚ ਲੱਗਣ ਵਾਲੀ ਸ਼ਹੀਦੀ ਸਭਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆ ਹਨ। ਇਸ ਮੌਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਭਾਰਤ ਦੇ ਚੌਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ 'ਤੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਮਿਤੀ 27 ਅਕਤੂਬਰ 2023 ਤੋਂ 09 ਦਸੰਬਰ ਤੱਕ ਕੀਤੀ ਗਈ ਹੈ। ਜਿਸ ਦੌਰਾਨ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਤਾਇਨਾਤ ਬੀ.ਐਲ.ਓਜ਼ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੀ ਗਏ ਹਨ। ਇਸ ਦੌਰਾਨ ਮਿਤੀ 04 ਅਤੇ 05 ਨਵੰਬਰ 2023 ਅਤੇ 02 ਅਤੇ 03 ਦਸੰਬਰ 2023 ਨੂੰ ਬੀ.ਐਲ.ਓਜ਼ ਵੱਲੋਂ ਆਪਣੇ ਪੋਲਿੰਗ ਬੂਥਾਂ 'ਤੇ ਸਪੈਸ਼ਲ ਕੈਂਪ ਵੀ ਲਗਾਏ ਗਏ। ਉਹਨਾਂ ਇਹ ਵੀ ਦੱਸਿਆ ਫੋਟੋ ਵੋਟਰ ਸੂਚੀਆਂ ਦੀ ਫਾਈਨਲ ਪਬਲੀਕੇਸ਼ਨ ਮਿਤੀ 05 ਜਨਵਰੀ 2024 ਨੂੰ ਕੀਤੀ ਜਾਵੇਗੀ। ਫੋਟੋ ਵੋਟਰ ਸੂਚੀਆਂ ਦੀ ਸੁਧਾਈ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਹੇਠ ਲਿਖੇ ਅਨੁਸਾਰ ਫਾਰਮ ਪ੍ਰਾਪਤ ਕੀਤੇ ਗਏ ਹਨ। ਵਿਧਾਨ ਸਭਾ ਹਲਕਾ 54 ਬਸੀ ਪਠਾਣਾ 19 ਸਾਲ ਤੋਂ ਉੱਪਰ 746 ਅਤੇ 18 ਤੋਂ 19 ਸਾਲ ਦੇ ਨੌਜਵਾਨਾਂ ਦੇ 468 ਦਾ ਕੁੱਲ 1214 ਫਾਰਮ ਪ੍ਰਾਪਤ ਹੋਏ। ਵਿਧਾਨ ਸਭਾ ਹਲਕਾ 55 ਫਤਹਿਗੜ੍ਹ ਸਾਹਿਬ 19 ਸਾਲ ਤੋਂ ਉੱਪਰ 750 ਅਤੇ 18 ਅਤੇ 19 ਸਾਲ ਦੇ 574 ਅਤੇ ਕੁੱਲ 1324 ਫਾਰਮ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਹਲਕਾ 56 ਅਮਲੋਹ 19 ਸਾਲ ਤੋਂ ਉੱਪਰ 674 ਅਤੇ 18 ਤੋਂ 19 ਸਾਲ ਦੇ ਨੌਜਵਾਨਾਂ ਦੇ 484 ਫਾਰਮ ਨੰਬਰ 6 ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 3696 ਫਾਰਮ ਪ੍ਰਾਪਤ ਹੋਏ ਹਨ। ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਯੋਗਤਾ ਮਿਤੀ 01-01-2024 ਦੇ ਆਧਾਰ 'ਤੇ ਮਿਤੀ 27-10-2023 ਤੋਂ 12-12-2023 ਤੱਕ ਵਿਧਾਨ ਸਭਾ ਹਲਕਾ 54 ਬਸੀ ਪਠਾਣਾ ਦੇ ਫਾਰਮ ਨੰਬਰ:06 ਦੇ 1404 ਤੇ ਫਾਰਮ ਨੰ:7 ਦੇ 440 ਫਾਰਮ ਅਤੇ ਨੰਬਰ 8 ਦੇ 1589 ਫਾਰਮ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਫਾਰਮ ਨੰ:6 ਦੇ 1638 ਫਾਰਮ ਨੰ:07 ਦੇ 706 ਫਾਰਮ ਨੰ:8 ਦੇ 1260। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ 56 ਅਮਲੋਹ ਤੋਂ ਫਾਰਮ ਨੰ:06 ਦੇ 1894 ਫਾਰਮ ਨੰ:07 ਦੇ 667 ਫਾਰਮ ਨੰ:08 ਦੇ 1343 ਤੋਂ ਫਾਰਮ ਪ੍ਰਾਪਤ ਹੋਏ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 544 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਹਲਕਾ 54 ਬਸੀ ਪਠਾਣਾ ਦੇ 178, ਹਲਕਾ 055 ਫਤਹਿਗੜ੍ਹ ਸਾਹਿਬ ਵਿੱਚ 200 ਅਤੇ ਹਲਕਾ 56 ਅਮਲੋਹ ਵਿੱਚ 166 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਗਲ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਬਸੀ ਪਠਾਣਾ ਸ੍ਰੀ ਸੰਜੀਵ ਕੁਮਾਰ, ਤਹਿਸੀਲਦਾਰ ਚੋਣਾਂ ਸ੍ਰੀਮਤੀ ਨਿਰਮਲਾ ਰਾਣੀ ਆਮ ਆਦਮੀ ਪਾਰਟੀ ਤੋਂ ਨਵਦੀਪ ਸਿੰਘ ਨਵੀ, ਕਾਂਗਰਸ ਤੋਂ ਅਸ਼ੋਕ ਗੋਤਮ, ਬਹੁਜਨ ਸਮਾਜ ਪਾਰਟੀ ਤੋਂ ਮੋਹਨ ਸਿੰਘ ਭੱਟਮਾਜਰਾ ਅਤੇ ਮਹਿੰਦਰ ਸਿੰਘ ਰੈਲੋਂ, ਬੀਜੇਪੀ ਤੋਂ ਗੁਰਬਖ਼ਸ਼ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਮਿਤ ਝਾਂਜੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਸਨ।