ਕੇਂਦਰ ਵੱਲੋਂ ਪੰਜਾਬ ਦਾ ਪੇਂਡੂ ਵਿਕਾਸ ਅਤੇ ਸਿਹਤ ਸਹੂਲਤਾਂ ਦਾ ਫੰਡ ਰੋਕਣਾ ਮੰਦਭਾਗਾ : ਕੈਬਨਿਟ ਮੰਤਰੀ ਬੈਂਸ

ਨੰਗਲ, 26 ਜੂਨ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਵੱਲੋਂ ਪੰਜਾਬ ਦਾ ਪੇਂਡੂ ਵਿਕਾਸ ਅਤੇ ਨੈਸ਼ਨਲ ਹੈਲਥ ਮਿਸ਼ਨ ਫੰਡ  ਰੋਕੇ ਜਾਣ ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਮੁੜ ਤਰੱਕੀ ਦੀਆਂ ਰਾਹਾ ਤੇ ਪਰਤ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਫ ਨੀਅਤ ਨਾਲ ਲਏ ਜਾ ਰਹੇ ਲੋਕਹਿੱਤ ਦੇ ਫੈਸਲਿਆਂ ਤੋ ਰਵਾਇਤੀ ਸਿਆਸੀ ਪਾਰਟੀਆਂ ਬੋਖਲਾ ਗਈਆਂ ਹਨ। ਬੀਤੇ 75 ਸਾਲ ਵਿੱਚ ਜਿਹੜੇ ਇਲਾਕਿਆਂ ਵਿੱਚ ਕੋਈ ਵਿਕਾਸ ਨਹੀ ਹੋਇਆ ਅੱਜ ਉਨ੍ਹਾਂ ਖੇਤਰਾਂ ਵਿੱਚ ਵਿਕਾਸ ਅਤੇ ਤਰੱਕੀ ਦੀਆਂ ਗੱਲਾਂ ਚੱਲ ਪਈਆਂ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਬੀਤੀ ਸ਼ਾਮ ਆਪਣੇ ਵਿਧਾਨ ਸਭਾ ਹਲਕੇ ਦੇ ਦੂਰ ਦੂਰਾਂਡੇ ਪਿੰਡਾਂ ਦਯਾਪੁਰ, ਕੁਲਗਰਾਂ ਵਿੱਚ 86ਵੇ. ਸਾਡਾ.ਐਮ.ਐਲ.ਏ.ਸਾਡੇ.ਵਿੱਚ ਪ੍ਰੋਗਰਾਮ ਤਹਿਤ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾ ਸੁਣਨ ਉਪਰੰਤ ਇਲਾਕਾ ਵਾਸੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਬੇਸ਼ੁਮਾਰ ਵਿਕਾਸ ਦੇ ਕੰਮ ਚੱਲ ਰਹੇ ਹਨ, 75 ਸਾਲ ਵਿੱਚ ਰਵਾਇਤੀ ਪਾਰਟੀ ਦੀਆਂ ਸਰਕਾਰਾ ਨੇ ਸੂਬੇ ਦੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ, ਸੁਚਾਰੂ ਆਵਾਜਾਈ ਲਈ ਸੜਕਾਂ, ਪੱਕੀਆਂ ਗਲੀਆਂ ਤੇ ਨਾਲੀਆਂ, ਮੁਫਤ ਮਿਆਰੀ ਸਿਹਤ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਤੋਂ ਮਿਆਰੀ ਸਿੱਖਿਆ ਤੱਕ ਨਹੀ ਦਿੱਤੀ ਹੈ। ਪਿਛਲੇ ਸਵਾ ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਕ੍ਰਾਤੀਕਾਂਰੀ ਫੈਸਲੇ ਲਏ ਹਨ। ਸੈਂਕੜੇ ਆਮ ਆਦਮੀ ਕਲੀਨਿਕ ਪਿੰਡਾਂ ਵਿੱਚ ਆਮ ਲੋਕਾਂ ਦੀਆਂ ਬਰੂਹਾਂ ਤੇ ਮੁਫਤ ਸਿਹਤ ਸਹੂਲਤਾਂ ਟੈਸਟ ਤੇ ਦਵਾਈਆਂ ਦੇਣ ਵਿੱਚ ਕਾਰਗਰ ਸਿੱਧ ਹੋਏ ਹਨ। ਆਪਣੇ ਇੱਕ ਸਾਲ ਦੇ ਸਿੱਖਿਆ ਵਿਭਾਗ ਦੇ ਕਾਰਜਕਾਲ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਹਜਾਰਾ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਵਰਦੀਆਂ ਸਮੇਂ ਸਿਰ ਪਹੁੰਚ ਗਈਆਂ ਹਨ, ਵਿਦਿਆਰਥੀਆਂ ਨੂੰ ਇਸ ਵਾਰ ਕਿਤਾਬਾ ਵੀ ਸਮੇ ਸਿਰ ਪਹੁੰਚੀਆਂ ਹਨ, ਸਰਕਾਰੀ ਸਕੂਲਾਂ ਦਾ ਅਧੁਨਿਕੀਕਰਨ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸੜਕਾਂ ਦਾ ਮਜਬੂਤ ਨੈਟਵਰਕ ਅਤੇ ਹਰ ਘਰ, ਹਰ ਵਿਅਕਤੀ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਉਣ ਲਈ 67 ਪਿੰਡਾਂ ਦੀ ਜਲ ਸਪਲਾਈ ਯੋਜਨਾਂ ਤੋ ਇਲਾਵਾ ਡੂੰਗੇ ਟਿਊਬਵੈਲ ਲਗਾ ਕੇ ਪਾਣੀ ਪਹੁੰਚਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੁਜਗਾਰ ਦੇ ਅਵਸਰ ਦਿੱਤੇ ਹਨ, 29 ਹਜ਼ਾਰ ਨੌਜਵਾਨਾਂ ਨੂੰ ਰੁਜਗਾਰ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਕੀਤਾ ਹੈ, ਖੇਡ ਮੈਦਾਨ, ਓਪਨ ਜਿੰਮ ਖੋਲ੍ਹੇ ਜਾ ਰਹੇ ਹਨ। 9 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੈਗਾ ਰੁਜਗਾਰ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਈ ਕੰਪਨੀਆਂ ਸ਼ਾਮਿਲ ਹੋ ਰਹੀਆਂ ਹਨ। ਉਨ੍ਹਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 58 ਪ੍ਰਤੀਸ਼ਤ ਵੋਟਾਂ ਨਾਲ ਵਿਧਾਨ ਸਭਾ ਵਿੱਚ ਭੇਜਿਆਂ ਅਤੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੋਂਪੀ। ਉਨ੍ਹਾ ਨੇ ਕਿਹਾ ਕਿ ਪੂਰੀ ਮਿਹਨਤ ਲਗਨ ਨਾਲ ਕੰਮ ਕਰ ਰਹੇ ਹਾਂ, ਸਰਕਾਰ ਦਾ ਵਾਅਦਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦਿੱਤਾ ਜਾਵੇਗਾ, ਜੋ ਸਰਕਾਰ ਦੀ ਪਾਰਦਰਸ਼ੀ ਕਾਰਗੁਜਾਰੀ ਨਾਲ ਸਹੀ ਸਿੱਧ ਹੋਇਆ ਹੈ। ਸ. ਬੈਸ ਨੇ ਕਿਹਾ ਵਧੇਰੇ ਬਿਜਲੀ ਖਪਤਕਾਰਾ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, 300 ਯੂਨਿਟ ਪ੍ਰਤੀ ਮਹੀਨਾ ਭਾਵ ਹੀ ਹਰ ਬਿੱਲ ਸਾਈਕਲ ਵਿੱਚ 600 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲੇ ਉਪਭੋਗਤਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਇਹ ਆਮ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ। ਉਨ੍ਹਾਂ ਨੇ ਲੋਕਾਂ ਦੀਆਂ ਮੁਸਕਿਲਾ ਸੁਣੀਆਂ ਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਗੁਰਨਾਮ ਸਿੰਘ, ਹਰਮਿੰਦਰ ਸਿੰਘ, ਦਲਜੀਤ ਹਾਜੀਪੁਰ, ਪ੍ਰਧਾਨ ਸਿੰਗਾਰਾ ਸਿੰਘ, ਗੁਰਦੇਵ ਚੱਬਾ ਸਰਪੰਚ, ਭਗਤ ਰਾਮ, ਤਰਸੇਮ ਲਾਲ ਭੱਟੋਂ, ਬਿੱਟੂ, ਗੁਰਮੇਲ ਸਿੰਘ, ਸਿੰਦੂ ਬੇਲਾ ਧਿਆਨੀ, ਅਸ਼ਵਨੀ ਕੁਮਾਰ ਸਰਪੰਚ, ਰਜਿੰਦਰ ਕੁਮਾਰ ਸ਼ਰਮਾ, ਪਵਨ ਕੁਮਾਰ ਪੱਮੀ, ਸ਼ਿਵ ਕੁਮਾਰ, ਸੁਨੀਲ ਸੈਣੀ, ਸੰਜੂ ਮਜਾਰੀ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ।