ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮਿਰੇਕਲ ਕੋਰੋ ਪਲਾਸਟ ਪ੍ਰਾਈਵੇਟ ਲਿਮਟਿਡ ਕੰਪਨੀ ਲਈ ਇੰਟਰਵਿਊ 

ਬਰਨਾਲਾ, 03 ਅਕਤੂਬਰ : ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮਿਰੇਕਲ ਕੋਰੋ ਪਲਾਸਟ ਪ੍ਰਾਈਵੇਟ ਲਿਮਟਿਡ (Miracle Coro Plast Pvt Ltd.)  ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 05.10.2023 (ਦਿਨ ਵੀਰਵਾਰ )ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਇਲੈਕਟ੍ਰੀਸ਼ੀਅਨ, ਪ੍ਰਿੰਟਿੰਗ ਇਨਚਾਰਜ, ਸਪਲਾਈ ਚੇਨ ਮੈਨੇਜਮੈਂਟ (ਸਿਰਫ ਲੜਕੇ ਲਈ) ਅਤੇ ਸੇਲ ਅਸਿਸਟੈਂਟ (ਸਿਰਫ ਲੜਕੀਆਂ ਲਈ) ਦੀ ਅਸਾਮੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ  ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ,  ਬਰਨਾਲਾ ਵੱਲੋਂ  ਦੱਸਿਆ ਗਿਆ ਕਿ ਉਪਰੋਕਤ ਇਲੈਕਟ੍ਰੀਸ਼ੀਅਨ, ਪ੍ਰਿੰਟਿੰਗ ਇੰਚਾਰਜ, ਸਪਲਾਈ ਚੇਨ ਮੈਨੇਜਮੈਂਟ ਅਸਾਮੀ ਲਈ ਯੋਗਤਾ ਘੱਟੋ ਘੱਟ ਆਈ.ਟੀ.ਆਈ.ਪਾਸ ਤੇ  ਸੇਲ ਅਸਿਸਟੈਂਟ ਲਈ ਗ੍ਰੈਜੂਏਟ ਪਾਸ ਅਤੇ ਉਮਰ 18 ਤੋਂ 40 ਸਾਲ  ਹੋਣੀ ਚਾਹੀਦੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਿਊਮ ਅਤੇ  ਫਾਰਮਲ ਡਰੈੱਸ ਵਿੱਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 'ਤੇ ਸੰਪਰਕ ਕੀਤਾ ਜਾ ਸਕਦਾ ਹੈ।