ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮਿਤੀ 27 ਅਕਤੂਬਰ ਨੂੰ ਮੈਕਸ ਆਟੋਮੋਬਾਈਲਜ (ਮਾਰੂਤੀ ਸਜ਼ੂਕੀ ਕੰਪਨੀ) ਲਈ ਇੰਟਰਵਿਊ 

ਬਰਨਾਲਾ, 25 ਅਕਤੂਬਰ : ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮੈਕਸ ਆਟੋਮੋਬਾਈਲਜ ਮਾਰੂਤੀ ਸਜ਼ੂਕੀ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 27 ਅਕਤੂਬਰ, 2023(ਦਿਨ ਸ਼ੁੱਕਰਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਸੇਲਜ ਐਗਜੀਕਿਊਟਵ(ਸਿਰਫ ਲੜਕੇ), ਕਸਟਮਰਜ਼ ਕੇਅਰ ਐਗਜੀਕਿਊਟਵ (ਸਿਰਫ ਲੜਕੀਆਂ), ਅਤੇ ਵਾਸ਼ਿੰਗ(ਸਿਰਫ ਲੜਕੇ) ਦੀਆਂ ਅਸਾਮੀਆਂ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਸਬੰਧੀ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਸੇਲਜ ਐਗਜੀਕਿਊਟਵ(ਸਿਰਫ ਲੜਕੇ ਲਈ ਯੋਗਤਾ ਗਰੈਜੂਏਟ ਜਾਂ ਡਿਪਲੋਮਾ ਹੈ ਤੇ ਉਮਰ ਘੱਟੋਂ ਘੱਟ 22 ਤੋਂ 40 ਸਾਲ ਹੈ। ਕਸਟਮਰਜ਼ ਕੇਅਰ ਐਗਜੀਕਿਊਟਵ (ਸਿਰਫ ਲੜਕੀਆਂ) ਲਈ ਯੋਗਤਾ ਗਰੈਜੂਏਸ਼ਨ ਤੇ ਉਮਰ ਹੱਦ 21 ਤੋਂ 40 ਸਾਲ ਹੈ। ਵਾਸ਼ਿੰਗ (ਸਿਰਫ ਲੜਕੇ)ਅਸਾਮੀ ਲਈ ਯੋਗਤਾ 10,12 ਜਾਂ ਕੋਈ ਵੀ ਹੋਰ ਹੈ ,ਉਮਰ ਹੱਦ 18 ਤੋਂ 40 ਸਾਲ ਹੈ।  ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ।