ਔਰਤਾਂ ਨੂੰ ਆਪਣੀ ਸਿਹਤ ਅਤੇ ਆਪਣੇ ਬਚਿਆ ਨੂੰ ਅਨੀਮੀਆਂ ਤੋਂ ਬਚਾਉਣ ਲਈ ਖਾਸ ਖੁਰਾਕ ਬਾਰੇ ਜਾਣਕਾਰੀ ਦਿੱਤੀ

ਫਾਜ਼ਿਲਕਾ 4 ਅਗਸਤ : ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਮਾਂ ਦੇ ਦੁੱਧ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾ ਰਿਹਾ ਸਪਤਾਹੀਕ ਪ੍ਰੋਗਰਾਮ ਸ਼ੁਕਰਵਾਰ ਨੂੰ ਅਰਬਨ ਸਰਕਲ ਦੇ ਸੈਂਟਰਾਂ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ ਅਤੇ ਸਰਕਲ ਸੁਪਰਵਾਈਸਰ ਜਯੋਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ | ਪ੍ਰੋਗਰਾਮ ਦੌਰਾਨ ਬਲਾਕ ਕੋਆਰਡੀਨੇਟਰ ਨੇ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਮਾਂ ਦੇ ਦੁੱਧ ਦੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਐਨੀਮੀਆਂ ਮੁਕਤ ਪੰਜਾਬ ਤਹਿਤ 12 ਅਗਸਤ ਤਕ ਮਨਾਏ ਜਾਂ ਰਹੇ ਪ੍ਰੋਗਰਾਮ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਅਤੇ ਆਪਣੇ ਬਚਿਆ ਨੂੰ ਅਨੀਮੀਆਂ ਤੋਂ ਬਚਾਉਣ ਲਈ ਖਾਸ ਖੁਰਾਕ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੂੰ ਆਪਣੇ ਖਾਣੇ ਵਿਚ ਹਰੀਆਂ ਸਬਜ਼ੀਆਂ, ਦਾਲਾਂ, ਮੇਵੇ ਆਦਿ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਵਲੋਂ ਰਾਸ਼ਨ ਦੀ ਵੰਡ ਕੀਤੀ ਕੀਤੀ ਗਈ | ਇਸ ਮੌਕੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਸਕੂਲ ਮੁੱਖੀ, ਹੈਲਪਰ ਅਤੇ ਆਸ ਪਾਸ ਦੀਆਂ ਔਰਤਾਂ ਅਤੇ ਕਿਸ਼ੋਰੀਆਂ ਮੌਜੂਦ ਸਨ |