ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਮੁੜ੍ਹ ਸੁਰਜੀਤ ਕਰਨ ਸੰਬੰਧੀ ਅਹਿਮ ਮੀਟਿੰਗ ਮੁੱਲਾਂਪੁਰ ’ਚ 9 ਨਵੰਬਰ ਨੂੰ

ਮੁੱਲਾਂਪੁਰ ਦਾਖਾ, 7 ਨਵੰਬਰ (ਸਤਵਿੰਦਰ  ਸਿੰਘ ਗਿੱਲ) : 20 ਅਪ੍ਰੈਲ 2023 ਨੂੰ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਮੋਹਾਲੀ ਸਥਿਤ ਦਫਤਰ ਵਿਖੇ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਅਸਿੱਧੇ ਢੰਗ ਨਾਲ 31 ਅਕਤੂਬਰ ਨੂੰ 20 ਦਿਨ ਦਾ ਲਾਰਾ ਲਗਾ ਕੇ ਸਮਾਪਤ ਕਰਵਾ ਦਿੱਤਾ ਜਿਸ ਕਰਕੇ ਸੂਬੇ ਦੇ ਸਮੁੱਚੇ ਦਲਿਤ ਸਮਾਜ ਵਿੱਚ ਸਰਕਾਰ ਦੇ ਖਿਲਾਫ ਰੋਹ ਪਾਇਆ ਜਾ ਰਿਹਾ ਹੈ ਅਤੇ ਮੋਰਚੇ ਨੂੰ ਮੁੜ੍ਹ ਤੋ ਸੁਰਜੀਤ ਕਰਨ ਲਈ ਸਮੁੱਚੇ ਦਲਿਤ ਸਮਾਜ ਵਿੱਚ ਭਾਵਨਾ ਪਾਈ ਜਾ ਰਹੀ ਹੈ ਜਿਸਨੂੰ ਵੇਖਦੇ ਹੋਏ ਮੋਰਚੇ ਦੇ ਮੁੜ੍ਹ ਸੁਰਜੀਤੀ ਲਈ ਇੱਕ ਅਹਿਮ ਮੀਟਿੰਗ ਮਿਤੀ 9 ਨਵੰਬਰ 2023 ਨੂੰ ਸਵੇਰੇ 11 ਵਜੇ ਡਾ ਬੀ ਆਰ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਵਿਖੇ ਰੱਖੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿਦਿਆਂ ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਦੱਸਿਆਂ ਕਿ ਜਿੱਥੇ ਇਸ ਮੀਟਿੰਗ ਵਿੱਚ ਰਵਿਦਾਸੀਆਂ, ਮਜ੍ਹਬੀ ਅਤੇ ਵਾਲਮਿਕ ਸਮਾਜ ਦੇ ਵੱਡੇ ਸੰਗਠਨ ਪਹੁੰਚ ਰਹੇ ਹਨ ਉਥੇ ਹੀ ਇਸ ਮੀਟਿੰਗ ਵਿੱਚ ਮੋਰਚੇ ਨੂੰ ਕਿਸ ਰੂਪ ਵਿੱਚ ਅੱਗੇ ਚਾਲੂ ਕੀਤਾ ਜਾਵੇ ਅਤੇ ਕਿਹੜ੍ਹੀ ਕਮੇਟੀ ਸਾਰੇ ਮੋਰਚੇ ਨੂੰ ਚਲਾਏਗੀ ਇਸ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਜਾਣਗੇ ਅਤੇ ਸਰਬਸਮੰਤੀ ਨਾਲ ਫੈਸਲੇ ਲੈ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਉਹਨਾ ਸੂਬੇ ਦੇ ਸਮੁੱਚੇ ਦਲਿਤ ਸਮਾਜ ਨੂੰ ਅਤੇ ਸਮਾਜ ਦਾ ਦਰਦ ਰੱਖਣ ਵਾਲੇ ਚਿੰਤਕਾਂ ਨੂੰ ਅਪੀਲ ਕੀਤੀ ਕਿ ਆਉ ਇਸ ਮੀਟਿੰਗ ਵਿੱਚ ਸਿਰ ਜੋੜ੍ਹ ਕੇ ਬੈਠੀਏ ਤੇ ਇੱਕ ਅਜਿਹੀ ਰਣਨੀਤੀ ਬਣਾਈਏ ਕਿ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾ ਕੇ ਦਲਿਤ ਸਮਾਜ ਦੇ ਸਹੀ ਅਤੇ ਯੋਗ ਲੋਕਾਂ ਨੂੰ ਰਿਜਰਵੇਸ਼ਨ ਦਾ ਲਾਭ ਦਿਵਾ ਸਕੀਏ।