ਮੁੰਡਿਆਣੀ ਪਿੰਡ ਵਾਸੀਆਂ ਦੀ ਪੁਲਸ ਨਾਲ ਹੋਈ ਅਹਿਮ ਮੀਟਿੰਗ 

  • ਸ਼ਰੇਆਮ 3 ਘਰ ਅੱਜ ਵੀ ਵੇਚਦੇ ਨੇ ਚਿੱਟਾ ਪਿੰਡ ਵਾਸੀ, ਜਲਦੀ ਇਹ ਤਸਕਰ ਜਾਣਗੇ ਜੇਲ : ਐਸ ਐਚ ਓ

ਮੁੱਲਾਂਪੁਰ ਦਾਖਾ,2 ਅਗਸਤ (ਸਤਵਿੰਦਰ ਸਿੰਘ ਗਿੱਲ) : ਪੰਜਾਬ ਵਿੱਚ ਇਕ ਪਾਸੇ ਵੱਲ  ਪੁਲਸ ਦਾਆਵੇ ਕਰ ਰਹੀ ਹੈ ਕਿ ਪੰਜਾਬ ਦੇ ਬਹੁਤ ਜਿਆਦਾ ਇਲਾਕਿਆਂ ਵਿੱਚ ਚਿੱਟਾ ਨਸ਼ਾਂ ਵਿਕਣਾ ਬੰਦ ਹੋ ਗਿਆ ਹੈ ਪਰ ਹਲਕੇ ਦਾਖੇ ਦੇ ਪਿੰਡ ਮੁੰਡਿਆਣੀ ਵਿੱਚ ਇਸਦੇ ਉਲਟ ਹੋ ਰਿਹਾ ਹੈ ਜਿਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਪਿਛਲੇ ਸਾਲ ਦੀ ਤਰਾਂ ਹੁਣ ਵੀ ਇਸ ਨਗਰ ਵਿੱਚ ਚਿੱਟਾ ਨਸ਼ਾਂ ਸ਼ਰੇਆਮ ਵਿਕ ਰਿਹਾ ਹੈ ਅਤੇ ਵੱਡੀ ਗਿਣਤੀ ਨਵੇਂ ਨੌਜਵਾਨ ਬੱਚੇ ਇਸਦੀ ਗ੍ਰਿਫ਼ਤ ਚ ਆ ਗਏ ਹਨ। ਪਿੰਡ ਦੇ ਲਾਊਡ ਸਪੀਕਰ ਰਾਹੀਂ ਅੱਜ ਬੇਨਤੀ ਕੀਤੀ ਗਈ ਕਿ " ਪਿੰਡ ਚ ਚਿੱਟਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਇਸ ਕਰਕੇ ਪਿੰਡ ਦਾ ਇਕੱਠ ਰੱਖਿਆ ਗਿਆ ਹੈ ਜਿਸ ਤੋ ਬਾਅਦ ਸ਼ਾਮ 5 ਵਜੇ ਪਿੰਡ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਹਾਜਰੀ ਵਿੱਚ ਸਮੁੱਚੇ ਪਿੰਡ ਦਾ ਇਕੱਠ ਹੋਇਆ ਜਿੱਥੇ ਐੱਸ ਐਚ ਓ ਮਾਡਲ ਥਾਣਾ ਦਾਖਾ  ਦੀਪ ਕਰਨ ਤੂਰ ਤੇ ਉਹਨਾਂ ਦੇ ਨਾਲ ਥਾਣੇਦਾਰ ਕਰਮਜੀਤ ਸਿੰਘ ਪੁੱਜੇ ਸਨ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਪੁੱਜੇ ਜਿਨ੍ਹਾਂ ਨੇ ਪੱਤਰਕਾਰਾਂ ਦੀ ਹਾਜਰੀ ਚ ਸਾਫ ਅਤੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਅੱਜ ਵੀ ਬੇਖੌਫ ਇਸ ਪਿੰਡ ਚ ਚਿੱਟਾ ਨਸ਼ਾ ਵਿਕ ਰਿਹਾ ਹੈ ਜਿਸ ਵਿੱਚ ਬਹੁਤ ਜਿਆਦਾ ਨਿੱਕੀ ਉਮਰ ਦੇ ਨੌਜਵਾਨ ਫਸ ਰਹੇ ਹਨ। ਪਿੰਡ ਦੇ ਲੋਕਾਂ ਨੇ ਐਸ ਐਸ ਓ ਦੀ ਹਾਜਰੀ ਵਿੱਚ ਕਿਹਾ ਕਿ ਉਹਨਾਂ ਦੇ ਪਿੰਡ ਚ ਸਿਰਫ 3 ਘਰ ਹੀ ਇਹ ਨਸ਼ਾ ਵੇਚਦੇ ਨੇ ਜਿਨ੍ਹਾਂ ਨੂੰ ਫੜਨਾ ਬੇਹੱਦ ਲਾਜ਼ਮੀ ਹੈ। ਹੈਰਾਨੀ ਦੀ ਹੱਦ ਉਸ ਵੇਲੇ ਪਾਰ ਹੋ ਗਈ ਜਦੋਂ ਇਸ ਪਿੰਡ ਦਾ ਇਕ ਨਸ਼ਾ ਤਸਕਰ ਪੁਲਸ ਦੇ ਸਾਹਮਣੇ ਪ੍ਰਹੂਣਾ ਬਣ ਕੇ ਬੈਠੇ ਗਿਆ।।ਲੋਕਾਂ ਨੇ ਇਸ ਮੌਕੇ ਪੁਲਸ ਤੋ ਮੰਗ ਕੀਤੀ ਕਿ ਉਹਨਾਂ ਦੇ ਪਿੰਡ ਵਿਚੋ ਨਸ਼ਾਂ ਵਿਕਣਾ ਬੰਦ ਹੋਣਾ ਚਾਹੀਦਾ ਹੈ। ਯਾਦ ਰਹੇ ਕਿ ਬੀਤੇ ਕੱਲ ਇਕ ਨੌਜਵਾਨ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਕੀਤੀ ਸੀ ਜਿਸ ਵਿੱਚ ਉਸ ਨੇ ਚਿੱਟੇ ਨਸ਼ੇ ਨਾਲ ਭਰੀਆਂ ਸੁਰਿੰਜਾ ਦਿਖਾਈਆਂ ਸਨ। ਅੱਜ ਦੀ ਇਸ ਮੀਟਿਗ ਤੋ ਬਾਅਦ ਮਾਡਲ ਥਾਣਾ ਦਾਖਾ ਦੇ ਇੰਚਾਰਜ ਦੀਪ ਕਰਨ ਤੂਰ  ਨੇ ਕਿਹਾ ਕਿ ਉਹ ਅਗਲੇ ਦਿਨਾਂ ਚ ਕੋਈ ਵੱਡਾ ਐਕਸ਼ਨ ਲੈਣਗੇ ਜਿਸ ਨਾਲ ਇਸ ਪਿੰਡ ਵਿਚੋ ਇਹ ਨਸ਼ਾ ਖਤਮ ਕੀਤਾ ਜਾ ਸਕੇ। ਇਸ ਮੌਕੇ ਬਚਿੱਤਰ ਸਿੰਘ,ਲਖਵੀਰ ਸਿੰਘ,ਜਤਿੰਦਰ ਸਿੰਘ, ਦੀਪਾ ਸਿੰਘ ਅਤੇ ਬੇਅੰਤ ਸਿੰਘ ਅਦਿ ਪਿੰਡ ਵਾਸੀ ਹਾਜਰ ਸਨ।