ਖੇਡਾਂ ਵਤਨ ਪੰਜਾਬ ਦੀਆਂ- ਸੂਬਾ ਪੱਧਰੀ ਮੁਕਾਬਲੇ: ਹੁਸ਼ਿਆਰਪੁਰ ਦੇ ਮੁੰਡਿਆਂ ਨੇ ਫਾਜ਼ਿਲਕਾ ਨੂੰ ਟੇਬਲ ਟੈਨਿਸ ਵਿੱਚ 3 -1 ਨਾਲ ਹਰਾਇਆ 

ਬਰਨਾਲਾ, 14 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਸੂਬਾ ਪੱਧਰੀ ਟੂਰਨਾਮੈਂਟ 2023 ਵਿੱਚ ਟੇਬਲ ਟੈਨਿਸ ਦੇ ਮੁਕਾਬਲੇ ਬਰਨਾਲਾ ਕਲੱਬ ਵਿਖੇ ਕਰਵਾਏ ਗਏ ਜਿਸ ਵਿੱਚ ਅੰਡਰ 14 ਲੜਕੇ ਫਸਟ ਰਾਊਂਡ ‘ਚ ਹੁਸ਼ਿਆਰਪੁਰ ਨੇ ਫਾਜ਼ਿਲਕਾ ਨੂੰ 3—1 ਨਾਲ , ਮੋਗਾ ਨੇ ਕਪੂਰਥਲਾ ਨੂੰ 3—1 ਨਾਲ ਹਰਾਇਆ। ਨਾਲ ਹੀ ਪਠਾਨਕੋਟ ਨੇ ਰੂਪਨਗਰ ਨੁੰ 3—2 ਨਾਲ, ਮਾਨਸਾ ਨੇ ਮਲੇਰਕੋਟਲਾ ਨੂੰ 3—0 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ 17 ਲੜਕੇ  ਫਸਟ ਰਾਊਂਡ ‘ਚ ਫਿਰੋਜ਼ਪੁਰ ਨੇ ਮੁਕਤਸਰ ਸਾਹਿਬ ਨੂੰ 3—1 ਨਾਲ ਹਰਾਇਆ, ਫਾਜ਼ਿਲਕਾ ਨੇ ਮਲੇਰਕੋਟਲਾ ਨੂੰ 3—0 ਨਾਲ ਹਰਾਇਆ ਅਤੇ ਸੰਗਰੂਰ ਨੇ ਸ਼ਹੀਦ ਭਗਤ ਸਿੰਘ ਨਗਰ ਨੁੰ 3—0 ਨਾਲ ਹਰਾਇਆ। ਬੈਡਮਿੰਟਨ ਦੇ ਮੁਕਾਬਲਿਆਂ ਦੇ ਰਿਜ਼ਲਟ ਇਸ ਤਰ੍ਹਾਂ ਰਹੇ : ਅੰਡਰ 14  ਲੜਕੀਆਂ ਦੇ ਮੁਕਾਬਲੇ ‘ਚ ਜਲੰਧਰ ਦੀ ਟੀਮ ਨੇ ਪਹਿਲੀ ਥਾਂ ਅਤੇ ਅੰਮ੍ਰਿਤਸਰ ਦੀ ਟੀਮ ਨੇ ਦੂਜੀ ਥਾਂ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਦੇ ਮੁਕਾਬਲੇ ‘ਚ ਲੁਧਿਆਣਾ ਨੇ ਪਹਿਲਾ ਸਥਾਨ ਅਤੇ ਫਾਜ਼ਿਲਕਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਕੁੜੀਆਂ ਦੇ ਮੁਕਾਬਲਿਆਂ ‘ਚ ਜਲੰਧਰ ਨੇ ਪਹਿਲਾ ਸਥਾਨ ਅਤੇ ਸੰਗਰੂਰ ਨੇ ਦੂਜਾ ਸਥਾਨ ਹਾਸਲ ਕੀਤਾ । 21 ਤੋਂ 30 ਉਮਰ ਦੇ ਵਰਗ ‘ਚ ਮਾਲੇਰਕੋਟਲਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੁਧਿਆਣਾ ਦੇ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ । 31  ਤੋਂ 40  ਸਾਲ ਦੇ ਵਰਗ ‘ਚ ਮੋਗਾ ਅਤੇ ਬਠਿੰਡਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ । 41  ਤੋਂ 55 ਵਰਗ ਦੀਆਂ ਟੀਮਾਂ ਚੋਂ ਜਲੰਧਰ ਨੇ ਪਹਿਲਾ ਅਤੇ ਅੰਮ੍ਰਿਤਸਰ ਨੇ ਦੂਜਾ ਸਥਾਨ ਹਾਸਲ ਕੀਤਾ । 56 ਤੋਂ 65 ਸਾਲ ਵਰਗ ‘ਚ ਪਟਿਆਲਾ ਨੇ ਪਹਿਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ । ਇਨ੍ਹਾਂ ਮੁਕਾਬਲਿਆਂ ਦੇ ਮੁੱਖ ਮਹਿਮਾਨ ਹਸਨਪ੍ਰੀਤ ਭਾਰਦਵਾਜ (ਮੰਤਰੀ ਜੀ ਦੇ ਓ.ਐੱਸ. ਡੀ.) ਸਨ। ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਦੇਵੀ, ਇਸ਼ਵਿੰਦਰ ਸਿੰਘ ਜੰਡੂ ਪ੍ਰਧਾਨ ਬਰਨਾਲਾ ਬੈਡਮਿੰਟਨ ਐਸੋਸੀਏਸ਼ਨ, ਜ਼ਿਲ੍ਹਾ ਮੈਨੇਜਰ ਸਕੂਲ ਸਿੱਖਿਆ ਸਿਮਰਦੀਪ ਸਿੰਘ, ਰੁਪਿੰਦਰ ਸਿੰਘ ਬੰਟੀ, ਜਸ਼ਨਪ੍ਰੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।