ਪਿੰਡ ਹਸਨਪੁਰ ਦਾ ਜਮੀਨੀ ਵਿਵਾਦ ਫਿਰ ਭਖਿਆ, ਸਾਬਕਾ ਚੇਅਰਮੈਨ ਮੈਡਮ ਸੰਧੂ ਨੂੰ ਥਾਣਾ ਦਾਖਾ ਦੀ ਪੁਲਿਸ ਨੇ ਹਿਰਾਸਤ ਵਿੱਚ ਲਿਆ 

ਮੁੱਲਾਂਪੁਰ ਦਾਖਾ 25 ਅਕਤੂਬਰ (ਸਤਵਿੰਦਰ  ਸਿੰਘ ਗਿੱਲ) : ਹਲਕਾ ਦਾਖਾ ਦੇ ਪਿੰਡ ਹਸਨਪੁਰ ਦੀਆਂ ਸਕੀਆਂ ਭੈਣਾਂ ਦਾ ਜਮੀਨੀ ਵਿਵਾਦ ਪਿਛਲੇ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ,  ਜਿੱਥੇ ਪੰਜਾਬ ਦੇ ਲੋਕ ਬੀਤੇ ਕੱਲ੍ਹ ਦੁਸਹਿਰੇ ਦਾ ਤਿਉਹਾਰ ਸਰਧਾਪੂਰਵਕ ਮਨਾ ਰਹੇ ਸਨ ਉੱਥੇ ਮਾਡਲ ਥਾਣਾ ਦਾਖਾ ਦੀ ਪੁਲਿਸ ਨੇ ਦੁਸਹਿਰੇ ਵਾਲੇ ਦਿਨ ਮਾਰਕੀਟ ਕਮੇਟੀ ਸੁਨਾਮ ਦੀ ਸਾਬਕਾ ਚੇਅਰਪਰਸ਼ਨ ਅਤੇ ਐੱਨ.ਆਰ.ਆਈ ਸੁਖਜੀਤ ਕੌਰ ਸੰਧੂ ਨੂੰ ਹਿਰਾਸਤ ਵਿੱਚ ਲਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸਨੂੰ ਜਮਾਨਤ ਮਿਲ ਗਈ। ਜਿਕਰਯੋਗ ਹੈ ਕਿ ਪਿਛਲੇ ਲਮੇ ਸਮੇਂ ਤੋਂ ਪਿੰਡ ਹਸਨਪੁਰ ਦੀ ਕਈ ਏਕੜ ਜਮੀਨ ਦਾ ਵਿਵਦਾ ਦੋਵਾਂ ਭੈਣਾਂ ਵਿਚਕਾਰ ਚੱਲ ਰਿਹਾ ਹੈ, ਜਿਸ ਬਾਰ੍ਹੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਹ ਮਾਮਲਾ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਬੀਤੇ ਕੱਲ੍ਹ ਜਦੋਂ ਸੁਖਜੀਤ ਕੌਰ ਸੰਧੂ ਨੂੰ ਥਾਣਾ ਦਾਖਾ ਦੀ ਪੁਲਿਸ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾ ਰਹੀ ਸੀ ਤਾਂ ਉਸ ਸਮੇਂ ਮੈਡਮ ਸੰਧੂ ਨੇ ਆਪਣੇ ਦੁਖੜੇ ਰੋਂਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਉਹ ਆਪਣੀ ਮਾਲਕੀ ਜਮੀਨ ਵਿੱਚੋਂ ਝੋਨੇ ਦੀ ਫਸਲ ਦੀ ਕਟਾਈ ਕਰ ਰਹੀ ਸੀ ਤਾਂ ਥਾਣਾ ਦਾਖਾ ਦੀ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਮੈਡਮ ਸੰਧੂ ਨੇ ਪੁਲਿਸ ’ਤੇ ਕਥਿਤ ਦੋਸ਼ ਲਾਉਦਿਆ ਕਿਹਾ ਕਿ ਪੁਲਿਸ ਬਿਨ੍ਹਾਂ ਵਜ੍ਹਾ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਸਦੀ ਭੈਣ ਨੇ ਸਿਆਸੀ ਸ਼ੈਅ ’ਤੇ ਉਸ ਖਿਲਾਫ ਪੁਲਿਸ ਨੂੰ ਝੂਠੀ ਦਰਖਾਸਤ ਦਿੱਤੀ ਹੈ, ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਪੱਕੀ ਜੁੜੀ ਹੋਈ ਹੈ। ਜਦੋਂ ਇਸ ਸਬੰਧੀ ਥਾਣਾ ਦਾਖਾ ਦੇ ਐੱਸ.ਐੱਚ.ਓ ਸਿਕੰਦਰ ਸਿੰਘ ਚੀਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ, ਕਿਉਂਕਿ ਦੋਵੇ ਸਕੀਆਂ ਭੈਣਾਂ ਵਿੱਚ ਲੜਾਈ ਹੋਣ ਦਾ ਖਤਰਾ ਸੀ।  ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।