ਸਰਕਾਰੀ ਆਈ.ਟੀ.ਆਈ. ਦੇ ਐਨ.ਸੀ.ਸੀ. ਕੈਡਿਟਸ ਨੂੰ ਸਰਟੀਫਿਕੇਟ ਵੰਡੇ

ਬਰਨਾਲਾ, 14 ਸਤੰਬਰ : ਸਰਕਾਰੀ ਆਈ.ਟੀ.ਆਈ. ਬਰਨਾਲਾ ਵਿਖੇ 14 ਪੰਜਾਬ ਬਟਾਲੀਅਨ ਐਨ.ਸੀ. ਸੀ. ਨਾਭਾ ਰਾਹੀਂ ਇਸ ਸੰਸਥਾ ਦੇ ਪਾਸ ਹੋ ਚੁੱਕੇ ਐਨ.ਸੀ.ਸੀ. ਕੈਡਿਟ ਨੂੰ ਪ੍ਰਿੰਸੀਪਲ ਮੋਹਨ ਸਿੰਘ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਕੈਡਿਟਾਂ ਵੱਲੋਂ ਟਰੇਨਿੰਗ ਸਮੇਂ ਦੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰਿੰਸੀਪਲ ਮੋਹਨ ਸ਼ਰਮਾ ਵਲੋਂ ਸਾਰੇ ਕੈਡਿਟਸ ਨੂੰ ਰਾਸ਼ਟਰ ਪ੍ਰਤੀ ਹਰ ਸਮੇਂ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਿਖਿਆਰਥੀ ਗੁੱਗੂ ਸਿੰਘ ਨੂੰ ਨੈਸ਼ਨਲ ਲੈਵਲ 'ਤੇ ਕਬੱਡੀ ਖੇਡ ਵਿੱਚੋਂ ਗੋਲਡ ਮੈਡਲ ਜਿੱਤਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਾਰੇ ਕੈਡਿਟਸ ਨੂੰ ਅਜ਼ਾਦਵਿੰਦਰ ਸਿੰਘ ਇੰਚਾਰਜ, ਵਰਿੰਦਰ ਸਿੰਘ ਐਨ ਸੀ.ਸੀ. ਅਫਸਰ, ਸ੍ਰੀ ਵਿਸ਼ਾਲ ਬੇਰੀ ਵੱਲੋਂ ਸਨਮਾਨਿਤ ਕੀਤਾ ਗਿਆ।